ਤੁਰਕੀ ਸਰਕਾਰ ਵੱਲੋਂ 45 ਅਖਬਾਰਾਂ ਅਤੇ 16 ਟੀ. ਵੀ. ਚੈਨਲਾਂ ਸਮੇਤ ਕਈ ਮੀਡੀਆ ਅਦਾਰਿਆਂ ਨੂੰ ਬੰਦ ਕਰਨ ਦਾ ਫੈਸਲਾ

ਇਸਤਾਂਬੁਲ, 28 ਜੁਲਾਈ (ਸ.ਬ.) ਤੁਰਕੀ ਵਿਚ ਫੌਜ ਦੇ ਇਕ ਧੜੇ ਵਲੋਂ ਤਖਤਾ ਪਲਟਣ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ| ਤੁਰਕੀ ਵਿਚ ਸਰਕਾਰ ਨੇ 45 ਅਖਬਾਰਾਂ ਅਤੇ 16 ਟੀ. ਵੀ. ਚੈਨਲਾਂ ਸਮੇਤ ਕਈ ਮੀਡੀਆ ਅਦਾਰਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ| ਤੁਰਕੀ ਸਰਕਾਰ ਦਾ ਮੰਨਣਾ ਹੈ ਕਿ ਤਖਤਾ ਪਲਟਣ ਦੀ ਇਸ ਨਾਕਾਮ ਕੋਸ਼ਿਸ਼ ਦੇ ਪਿੱਛੇ ਅਮਰੀਕਾ ਦੇ ਇਕ ਧਰਮ ਪ੍ਰਚਾਰਕ ਦਾ ਹੱਥ ਹੈ|
ਤਖਤਾ ਪਲਟਣ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਤੁਰਕੀ ਦੀ ਇਕ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਤਕਰੀਬਨ 1700 ਅਧਿਕਾਰੀਆਂ ਨੂੰ ਫੌਜ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ|
ਦੇਸ਼ ਵਿਚ ਤਿੰਨ ਮਹੀਨੇ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ| ਦੱਸਣ ਯੋਗ ਹੈ ਕਿ ਬੀਤੀ 15 ਜੁਲਾਈ ਨੂੰ ਤੁਰਕੀ ਵਿਚ ਫੌਜ ਦੇ ਇਕ ਧੜੇ ਵਲੋਂ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਗਈ ਸੀ| ਇਸ ਦੌਰਾਨ ਤਕਰੀਬਨ 290 ਵਿਅਕਤੀ ਮਾਰੇ ਗਏ ਸਨ| ਹਜ਼ਾਰਾਂ ਲੋਕਾਂ ਨੂੰ ਤਖਤਾ ਪਲਟਣ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ ਹਿਰਾਸਤ ਵਿਚ ਲਿਆ ਗਿਆ ਹੈ|

Leave a Reply

Your email address will not be published. Required fields are marked *