ਤੁਲਸੀ ਦੇ ਪੌਦੇ ਵੰਡੇ

ਖਰੜ, 8 ਜੁਲਾਈ (ਸ਼ਮਿੰਦਰ ਸਿੰਘ) ਹਰਿਆਵਲ ਪੰਜਾਬ ਮੁਹਾਲੀ ਵਲੋਂ ਖਰੜ ਵਿਖੇ ਸੰਨੀ ਇਨਕਲੇਵ ਵਿੱਚ ਤੁਲਸੀ ਦੇ ਪੌਦੇ ਵੰਡੇ ਗਏ| ਇਸ ਮੌਕੇ ਸੰਸਥਾ ਦੇ ਕਨਵੀਨਰ ਬ੍ਰਿਜ ਮੋਹਨ ਜੋਸ਼ੀ ਅਤੇ ਸੁਧੀਰ ਗੋਇਲ ਵਲੋਂ  ਵਾਤਾਵਰਣ ਪ੍ਰੇਮੀ ਮਨੋਜ ਰਾਵਤ ਦੇ ਸਹਿਯੋਗ ਨਾਲ ਦੋ ਪ੍ਰਕਾਰ ਦੇ ਤੁਲਸੀ ਦੇ ਲੱਗਭੱਗ 50 ਪੌਦੇ ਵੰਡੇ ਗਏ|
ਇਸ ਮੌਕੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾਂ ਕਰਦਿਆਂ ਹੀ ਇਨ੍ਹਾਂ ਪੌਦਿਆਂ ਦੀ ਵੰਡ ਕੀਤੀ ਗਈ ਤਾਂ ਜੋ ਵਾਤਾਵਰਣ ਦੀ ਸੁੱਰਖਿਆ ਦੇ ਨਾਲ-ਨਾਲ ਪੰਜਾਬ ਵਿੱਚ ਹਰਿਆਲੀ ਬਣਾਈ ਜਾ           ਸਕੇ| ਇਸ ਮੌਕੇ ਪੰਤਜਲੀ ਦੇ ਡਾ. ਚੰਦ ਦੀਪ ਵਰਮਾ ਵੀ ਹਾਜਿਰ ਸਨ|

Leave a Reply

Your email address will not be published. Required fields are marked *