ਤੁਲਸੀ ਦੇ ਪੌਦੇ ਵੰਡੇ


ਚੰਡੀਗੜ੍ਹ,13 ਅਕਤੂਬਰ (ਸ.ਬ.) ਗੌਰੀ ਸ਼ੰਕਰ ਗਊਸ਼ਾਲਾ ਸੈਕਟਰ 45 ਵਲੋਂ ਅਧਿਕ ਮਹੀਨੇ ਦੀ ਆਖਰੀ ਇਕਾਦਸ਼ੀ ਮੌਕੇ ਤੁਲਸੀ ਦੇ ਪੌਦੇ ਵੰਡੇ ਗਏ| ਇਸ ਮੌਕੇ ਆਰਗੈਨਿਕ ਸ਼ੇਅਰਿੰਗ ਦੇ ਸੰਸਥਾਪਕ ਸ੍ਰੀ ਰਾਹੁਲ ਮਹਾਜਨ , ਸ੍ਰੀ ਚੰਦਰਮੁਖੀ, ਗੌਰੀ ਸ਼ੰਕਰ ਗਗਊਸ਼ਾਲਾ ਦੇ ਵਲੋਂ ਸੁਮਿਤ ਸ਼ਰਮਾ, ਸ੍ਰੀ ਰਜਨੀਸ਼ ਸ਼ਰਮਾ, ਸ੍ਰੀ ਵਿਨੋਦ ਕੁਮਾਰ ਵਲੋਂ ਭਗਤਾਂ ਨੂੰ ਤੁਲਸੀ ਦੇ ਪੌਦਿਆਂ ਦੀ ਵੰਡ ਕੀਤੀ ਗਈ|  
ਇਸ ਮੌਕੇ ਆਗੂਆਂ ਨੇ ਕਿਹਾ ਕਿ ਅਧਿਕ ਮਹੀਨੇ ਦੀ ਅੰਤਿਮ ਇਕਾਦਸੀ  ਨੂੰ ਪਰਮ ਇਕਾਦਸੀ ਵੀ ਕਿਹਾ ਜਾਂਦਾ ਹੈ| ਇਸ ਦਿਨ ਪਰਮ ਇਕਾਦਸੀ ਵਰਤ ਰਖਿਆ ਜਾਂਦਾ ਹੈ ਅਤੇ ਭਗਵਾਨ ਵਿਸ਼ਨੂੰ ਦੀ ਪੂਜਾ ਕੀਤੀ ਜਾਂਦੀ ਹੈ| 
ਉਹਨਾਂ ਕਿਹਾ ਕਿ ਤੁਲਸੀ ਦਾ ਪੌਦਾ ਇਕ ਔਸ਼ਧੀ ਹੁੰਦਾ ਹੈ, ਇਹ ਪੌਦਾ ਮਨੁੱਖੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ| ਇਸ ਲਈ ਵੱਧ ਤੋਂ ਵਧ ਤੁਲਸੀ ਦੇ ਪੌਦੇ ਲਗਾਉਣੇ ਚਾਹੀਦੇ ਹਨ| 

Leave a Reply

Your email address will not be published. Required fields are marked *