ਤੇਜਿੰਦਰ ਪੂਨੀਆ ਅਤੇ ਭਜਨ ਸ਼ੇਰਗਿੱਲ ਪ੍ਰੋਗੈਸਿਵ ਫਾਰਮਰ ਅਵਾਰਡ ਨਾਲ ਸਨਮਾਨਿਤ

ਐਸ. ਏ. ਐਸ. ਨਗਰ, 24 ਅਪ੍ਰੈਲ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਐਸ. ਏ. ਐਸ. ਨਗਰ ਦੇ ਪ੍ਰਧਾਨ ਅਤੇ ਜੱਟ ਸਭਾ ਪੰਜਾਬ ਦੇ ਜਨਰਲ ਸਕੱਤਰ ਸ੍ਰ. ਤੇਜਿੰਦਰ ਸਿੰਘ ਪੂਨੀਆ ਨੂੰ ਕੇਂਦਰ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਵਿਭਾਗ ਵਲੋਂ ਪ੍ਰੋਗ੍ਰੈਸਿਵ ਫਾਰਮਰ ਦੇ ਸਨਮਾਨ ਨਾਲ ਨਵਾਜਿਆ ਗਿਆ ਹੈ| ਇਹ ਸਨਮਾਨ ਕੇਂਦਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਵਿਭਾਗ ਦੇ ਰਾਜ ਮੰਤਰੀ ਸ੍ਰੀ ਅਨਿਲ ਮਾਧਵ ਦੇਵ ਵਲੋਂ ਬੀਤੇ ਦਿਨੀਂ ਦਿੱਲੀ ਵਿੱਚ ਇੰਦਰਾ ਪਰਿਆਵਰਣ ਭਵਨ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ|
ਸ੍ਰ. ਪੂਨੀਆ ਨੂੰ ਇਹ ਸਨਮਾਨ ਐਗਰੋ ਫਾਰੈਸਟ੍ਰੀ ਵਿੱਚ ਜ਼ਿਕਰਯੋਗ ਕੰਮ ਕਰਨ ਵਾਸਤੇ ਦਿੱਤਾ ਗਿਆ ਹੈ| ਸ੍ਰੀ ਪੂਨੀਆ ਨੇ ਦੱਸਿਆ ਕਿ ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਵਿਭਾਗ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ  ਤਹਿਤ ਖੇਤਾਂ ਵਿੱਚ ਦਰਖਤ ਲਗਾਏ ਹਨ ਅਤੇ ਵਿਭਾਗ ਨਾਲ ਤਾਲਮੇਲ ਕਰਕੇ ਵਾਤਾਵਰਨ ਦੀ ਮਜਬੂਤੀ ਲਈ ਕੰਮ ਕੀਤਾ ਜਾ ਰਿਹਾ ਹੈ|
ਇਸ ਮੌਕੇ ਵਿਭਾਗ ਵਲੋਂ ਖਰੜ ਦੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਮੈਂਬਰ ਸ੍ਰ. ਭਜਨ ਸਿੰਘ ਸ਼ੇਰਗਿੱਲ ਨੂੰ ਵੀ ਐਗਰੋ ਫਾਰੈਸਟ੍ਰੀ ਦੇ ਖੇਤਰ ਵਿੱਚ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ |

Leave a Reply

Your email address will not be published. Required fields are marked *