ਤੇਜੀ ਨਾਲ ਖਤਮ ਹੋ ਰਹੇ ਹਨ ਧਰਤੀ ਦੇ ਸੰਸਧਨ

ਇਨਸਾਨ ਧਰਤੀ ਦੇ ਸੰਸਾਧਨਾਂ ਨੂੰ ਇੰਨੀ ਤੇਜੀ ਨਾਲ ਖਪਾ ਰਿਹਾ ਹੈ ਕਿ ਇਸ ਨੁਕਸਾਨ ਦੀ ਪੂਰਤੀ ਉਹ ਕਰ ਹੀ ਨਹੀਂ ਸਕਦਾ| ਇਸ ਗੱਲ ਨੂੰ ਸਿਧਾਂਤਕ ਰੂਪ ਵਿੱਚ ਅਸੀਂ ਦਹਾਕਿਆਂ ਪਹਿਲਾਂ ਤੋਂ ਜਾਣਦੇ ਹਾਂ, ਪਰ ਅੰਤਰਰਾਸ਼ਟਰੀ ਰਿਸਰਚ ਸੰਗਠਨ ਗਲੋਬਲ ਫੁਟਪ੍ਰਿੰਟ ਨੈਟਵਰਕ (ਜੀਐਫਐਨ) ਨੇ ਬਕਾਇਦਾ ਗਿਣਤੀ ਕਰਕੇ ਦੱਸਿਆ ਹੈ ਕਿ ਸਾਡੇ ਬਿਨਾਂ ਵਿਚਾਰ ਦੇ ਉਪਭੋਗ ਦੇ ਕਾਰਨ ਧਰਤੀ ਦੇ ਸੰਸਾਧਨਾਂ ਦੇ ਖਾਤਮੇ ਦੀ ਤਰੀਕ ਕਿੰਨੀ ਤੇਜੀ ਨਾਲ ਕਰੀਬ ਆਉਂਦੀ ਜਾ ਰਹੀ ਹੈ|
ਜੀਐਫਐਨ ਆਪਣੀ ਸਾਲਾਨਾ ਰਿਪੋਰਟ ਰਾਹੀਂ ਦੱਸਦਾ ਹੈ ਕਿ ਧਰਤੀ ਹਰ ਸਾਲ ਆਪਣੇ ਸੰਸਾਧਨਾਂ ਦਾ ਕਿੰਨਾ ਹਿੱਸਾ ਪੁਨਰ ਨਿਰਮਾਣ ਕਰ ਸਕਦੀ ਹੈ ਅਤੇ ਇਨਸਾਨ ਉਸਦੀ ਇਸ ਸਮਰੱਥਾ ਤੋਂ ਕਿੰਨੇ ਜ਼ਿਆਦਾ ਸੰਸਾਧਨ ਹਰ ਸਾਲ ਖਪਾ ਦਿੰਦਾ ਹੈ| ਇਹ ਸਿਲਸਿਲਾ ਸ਼ੁਰੂ ਹੋਇਆ 70 ਦੇ ਦਹਾਕੇ ਤੋਂ| ਉਸ ਤੋਂ ਬਾਅਦ ਕੁੱਝ ਇੱਕ ਅਪਵਾਦਾਂ ਨੂੰ ਛੱਡ ਕੇ ਸਾਲ-ਦਰ ਸਾਲ ਉਲੰਘਣਾ ਦਾ ਘੇਰਾ ਵਧਦਾ ਹੀ ਗਿਆ ਹੈ| 20 ਸਾਲ ਪਹਿਲਾਂ ਹਾਲ ਇਹ ਸੀ ਕਿ ਸਾਲ ਭਰ ਦੇ ਸੰਸਾਧਨਾਂ ਦਾ ਕੋਟਾ 30 ਸਤੰਬਰ ਤੱਕ ਪੂਰਾ ਹੋ ਜਾਂਦਾ ਸੀ| ਇਸ ਤਰੀਕ ਨੂੰ ਓਵਰਸ਼ੂਟ ਡੇ ਕਿਹਾ ਗਿਆ| ਦਸ ਸਾਲ ਵਿੱਚ ਇਹ ਤਰੀਕ ਖਿਸਕ ਕੇ 15 ਅਗਸਤ ਤੱਕ ਆ ਗਈ| ਇਸ ਸਾਲ ਇਹ ਪਿਛਲੇ ਸਾਲ ਦੇ ਮੁਕਾਬਲੇ ਦੋ ਦਿਨ ਹੋਰ ਪਿੱਛੇ ਖਿਸਕ ਕੇ 1 ਅਗਸਤ ਹੋ ਗਈ ਹੈ| ਮਤਲਬ ਸਾਲ ਦੇ ਬਚੇ ਹੋਏ 5 ਮਹੀਨੇ ਜੋ ਸੰਸਾਧਨ ਖਪਣਗੇ, ਉਹ ਭਵਿੱਖ ਤੋਂ ਲਿਆ ਜਾਣ ਵਾਲਾ ਕਰਜ ਹੈ|
ਕਹਿਣ ਦੀ ਜ਼ਰੂਰਤ ਨਹੀਂ ਕਿ ਭਵਿੱਖ ਦੀ ਕੀਮਤ ਤੇ ਵਰਤਮਾਨ ਨੂੰ ਚਕਾਚਕ ਬਣਾ ਕੇ ਰੱਖਣ ਦੀ ਇਹ ਪ੍ਰਵਿਰਤੀ ਸਰਵਨਾਸ਼ ਦੇ ਪਲ ਨੂੰ ਤੇਜੀ ਨਾਲ ਨੇੜੇ ਲਿਆਉਂਦੀ ਜਾ ਰਹੀ ਹੈ| ਚੰਗੀ ਗੱਲ ਇਹੀ ਹੈ ਕਿ ਇਹ ਪ੍ਰੀਕ੍ਰਿਆ ਅਜੇ ਬੇਕਾਬੂ ਨਹੀਂ ਹੋਈ ਹੈ| ਸੁਚੇਤ ਕੋਸ਼ਿਸ਼ਾਂ ਰਾਹੀਂ ਇਸਨੂੰ ਪਲਟਿਆ ਜਾ ਸਕਦਾ ਹੈ|
ਹਾਲਾਂਕਿ ਸੰਸਾਧਨਾਂ ਦੀ ਇਹ ਖਪਤ ਸਿੱਧੇ ਤੌਰ ਤੇ ਵਿਕਾਸ ਦੀ ਸਾਡੀ ਰਫ਼ਤਾਰ ਨਾਲ ਜੁੜੀ ਹੈ, ਇਸ ਲਈ ਜਿਵੇਂ ਹੀ ਵਿਕਾਸ ਦੀ ਰਫਤਾਰ ਕਿਸੇ ਵਜ੍ਹਾ ਨਾਲ ਹੌਲੀ ਪੈਂਦੀ ਹੈ, ਇਸ ਮੋਰਚੇ ਤੇ ਰਾਹਤ ਮਿਲਣ ਲੱਗਦੀ ਹੈ| 2007 – 08 ਦੀ ਮੰਦੀ ਨੇ ਓਵਰਸ਼ੂਟ ਡੇ ਨੂੰ ਪੰਜ ਦਿਨ ਅੱਗੇ ਧੱਕ ਦਿੱਤਾ ਸੀ|
ਰੋਜੀ – ਰੁਜਗਾਰ , ਕੰਮ -ਕਾਜ, ਵਿਕਾਸ ਤਾਂ ਹਰ ਕਿਸੇ ਨੂੰ ਚਾਹੀਦਾ ਹੈ| ਪਰੰਤੂ ਕਿਉਂ ਨਾ ਸਰਕਾਰਾਂ ਜੀਡੀਪੀ ਨਾਪਦੇ ਸਮੇਂ ਇਹ ਵੀ ਦਰਜ ਕਰਨਾ ਸ਼ੁਰੂ ਕਰੇ ਕਿ ਉਸਦੀ ਉਹ ਰਫਤਾਰ ਸੰਸਾਧਨਾਂ ਦੀ ਕਿੰਨੀ ਬਰਬਾਦੀ ਦੀ ਕੀਮਤ ਤੇ ਹਾਸਲ ਹੋਈ ਹੈ| ਘੱਟ ਤੋਂ ਘੱਟ ਸਾਡੀਆਂ ਸਰਕਾਰਾਂ ਨੂੰ ਅਤੇਸਾਨੂੰ ਜਾਣਕਾਰੀ ਤਾਂ ਰਹੇਗੀ ਕਿ ਵਿਕਾਸ ਦੀ ਚਾਹ ਵਿੱਚ ਅਸੀਂ ਬਰਬਾਦੀ ਨੂੰ ਕਿਸ ਕਦਰ ਆਪਣੇ ਕਰੀਬ ਲਿਆਂਦੇ ਜਾ ਰਹੇ ਹਾਂ|
ਮਨੋਜ ਤਿਵਾਰੀ

Leave a Reply

Your email address will not be published. Required fields are marked *