ਤੇਜੀ ਨਾਲ ਮਜਬੂਤ ਹੁੰਦੇ ਭਾਰਤ-ਬੰਗਲਾਦੇਸ਼ ਸਬੰਧ


ਬੀਤੇ ਦਿਨੀਂ ਭਾਰਤ ਅਤੇ ਬੰਗਲਾਦੇਸ਼ ਨੇ ਆਪਣੇ ਦੋਪੱਖੀ ਸਬੰਧਾਂ ਦੀ 49ਵੀਂ ਵਰ੍ਹੇਗੰਢ ਮਨਾਈ| ਇਹ ਉਹੀ ਦਿਨ ਹੈ, ਜਦੋਂ ਸਾਲ 1971 ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਇੱਕ ਸੰਪ੍ਰਭੁ ਰਾਸ਼ਟਰ ਦੇ ਰੂਪ ਵਿੱਚ ਮਾਨਤਾ ਦਿੱਤੀ ਸੀ| ਇਸ ਮੌਕੇ ਬੰਗਲਾਦੇਸ਼ ਵਿੱਚ ਤੈਨਾਤ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰੀਸਵਾਮੀ ਨੇ ਰਾਜਧਾਨੀ ਢਾਕਾ ਦੇ ਜਦੁਘਰ ਵਿੱਚ ਸਥਿਤ ਵਾਰ ਮੇਮੋਰੀਅਲ ਦਾ ਦੌਰਾ ਕੀਤਾ ਅਤੇ ਬੰਗਲਾਦੇਸ਼ ਦੀ ਆਜ਼ਾਦੀ ਵਿੱਚ ਸ਼ਹੀਦ ਹੋਏ ਮੁਕਤੀਵਾਹਨੀ  ਦੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ| ਭਾਰਤੀ ਹਾਈ ਕਮਿਸ਼ਨਰ ਦਾ ਇਹ ਦੌਰਾ ਦੋਵਾਂ ਦੇਸ਼ਾਂ ਦੇ ਦੋਪੱਖੀ ਸਬੰਧਾਂ ਲਈ ਕਾਫੀ ਮਹੱਤਵਪੂਰਣ ਹੈ, ਕਿਉਂਕਿ ਅਗਲੇ ਸਾਲ 26 ਮਾਰਚ ਨੂੰ             ਬੰਗਲਾਦੇਸ਼ ਆਪਣੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ ਅਤੇ ਇਸ ਦਿਨ ਨੂੰ ਖਾਸ ਬਣਾਉਣ ਲਈ ਦੋਵੇਂ ਦੇਸ਼ ਲਗਾਤਾਰ ਯਤਨਸ਼ੀਲ ਹਨ| ਸੰਭਾਵਨਾ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਤੌਰ ਮੁੱਖ ਮਹਿਮਾਨ ਬੰਗਲਾਦੇਸ਼ ਦੇ ਅਜਾਦੀ ਦਿਨ ਸਮਾਰੋਹ ਵਿੱਚ ਸ਼ਾਮਿਲ ਹੋਣ| 
ਉਂਝ ਵੇਖਿਆ ਜਾਵੇ ਤਾਂ ਭਾਰਤ-ਬੰਗਲਾਦੇਸ਼ ਦਾ ਸੰਬੰਧ ਇੱਕ ਨਫਰਤ ਅਤੇ ਪਿਆਰ ਦੀ ਬੁਨਿਆਦ ਤੇ ਆਧਾਰਿਤ ਹਨ| ਇੱਕ ਪਾਸੇ ਜਿੱਥੇ ਦੋਵੇਂ ਦੇਸ਼ ਪਾਕਿਸਤਾਨ ਸਮਰਥਿਤ ਅੱਤਵਾਦ ਨਾਲ ਗ੍ਰਸਤ ਹਨ, ਉਥੇ ਹੀ ਦੂਜੇ ਪਾਸੇ ਸਾਂਝੀ ਸੰਸਕ੍ਰਿਤੀ, ਇਤਿਹਾਸ, ਭਾਸ਼ਾ ਅਤੇ ਸਾਹਿਤ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜਬੂਤ ਬਣਾਉਂਦੇ ਹਨ| ਸਾਲਾਂ ਤੋਂ ਭਾਈਚਾਰਿਆਂ ਨਾਲ ਲਬਰੇਜ ਰਿਸ਼ਤੇ  ਦੇ ਨਾਲ ਵਿਕਾਸ ਦੇ ਰਸਤੇ ਤੇ  ਮੋਹਰੀ  ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ 2009 ਵਿੱਚ ਸ਼ੇਖ ਹਸੀਨਾ ਦੇ ਬੰਗਲਾਦੇਸ਼ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਕਮੀ ਦੇਖਣ ਨੂੰ ਮਿਲੀ| 2015 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਢਾਕਾ ਯਾਤਰਾ ਦੌਰਾਨ ਦੋਵਾਂ ਨੇਤਾਵਾਂ ਨੇ ਸਵੈਇਛਤ ਸਮਝੌਤੇ ਤੇ ਹਸਤਾਖਰ ਕਰਦੇ ਹੋਏ 41 ਸਾਲ ਪੁਰਾਣੇ ਭੂਮੀ ਸੀਮਾ ਵਿਵਾਦ ਦਾ ਹੱਲ ਕਰਕੇ ਇਤਿਹਾਸ ਰਚਿਆ| ਇਸ ਨਾਲ ਬੰਗਲਾਦੇਸ਼ ਅਤੇ ਭਾਰਤ ਦੇ ਦੋਪੱਖੀ ਸਬੰਧਾਂ ਦੀ ਸਭਤੋਂ ਵੱਡੀ ਰੁਕਾਵਟ ਖਤਮ ਹੋਈ| 
ਭਾਰਤ ਦੇ ਉੱਤਰ-ਪੂਰਵੀ ਖੇਤਰ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ           ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਹਿਯੋਗ ਕੀਤਾ| ਉਨ੍ਹਾਂ ਨੇ ਉਨ੍ਹਾਂ ਅੱਤਵਾਦੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜੋ ਭਾਰਤੀ ਫੌਜ ਦੇ ਐਕਸ਼ਨ ਵਿੱਚ ਆਉਣ ਤੋਂ ਬਾਅਦ ਬੰਗਲਾਦੇਸ਼ ਦੀ ਸਰਹੱਦ ਚਲੇ ਗਏ ਸਨ| ਇਹ ਇੱਕ ਤਰ੍ਹਾਂ ਨਾਲ ਪੂਰੇ ਵਿਸ਼ਵ ਨੂੰ ਸੁਨੇਹਾ ਸੀ ਕਿ ਅੱਤਵਾਦ ਦੇ ਮੁੱਦੇ ਤੇ ਬੰਗਲਾਦੇਸ਼ ਭਾਰਤ ਦਾ ਹਮਰਾਹੀ ਹੈ| ਇਹੀ ਨਹੀਂ ਵੈਸ਼ਵਿਕ ਸੰਕਟ ਕੋਰੋਨਾ  ਦੇ ਦੌਰਾਨ ਭਾਰਤ ਅਤੇ ਬੰਗਲਾਦੇਸ਼ ਨੇ ਆਪਸੀ ਸਬੰਧਾਂ ਦੀ ਨਵੀਂ ਇਬਾਰਤ ਲਿਖੀ| 
ਇਸ ਵਿੱਚ ਸਭਤੋਂ ਵੱਡੀ ਭੂਮਿਕਾ ਭਾਰਤੀ ਵਿਦੇਸ਼ ਮੰਤਰਾਲਾ ਨੇ ਨਿਭਾਈ, ਜਿਸਨੇ ਮੈਡੀਕਲ ਕੂਟਨੀਤੀ ਦੇ ਮਾਧਿਅਮ ਭਾਰਤ ਦੇ ਮੱਨੁਖਤਾ ਵਾਦੀ ਵਿਚਾਰ ਨੂੰ ਬੰਗਲਾਦੇਸ਼ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਸਾਹਮਣੇ ਰੱਖਿਆ| ਮੈਡੀਕਲ ਕੂਟਨੀਤੀ ਤੇ ਚਲ ਕੇ ਇਸ ਸਾਲ ਅਪ੍ਰੈਲ ਵਿੱਚ ਭਾਰਤ ਨੇ ਹਾਈਡਰੋਕਸੀਕਲੋਰੋਕਵੀਨ ਦੀਆਂ ਇੱਕ ਲੱਖ ਗੋਲੀਆਂ ਅਤੇ 50 ਹਜਾਰ ਸਰਜੀਕਲ ਦਸਤਾਨੇ ਸਮੇਤ ਹੋਰ ਚਿਕਿਤਸਾ ਸੱਮਗਰੀ ਨੂੰ ਬੰਗਲਾਦੇਸ਼ ਦੇ ਸਿਹਤ ਮੰਤਰੀ  ਜਾਹਿਦ ਮਲਿਕ  ਨੂੰ ਸੌਂਪੀ ਸੀ| 
ਇਸਤੋਂ ਪਹਿਲਾਂ ਭਾਰਤ ਨੇ ਬੰਗਲਾਦੇਸ਼  ਦੇ ਚਿਕਿਤਸਾ ਕਰਮੀਆਂ ਲਈ ਹੈਡ ਕਵਰ ਅਤੇ ਮਾਸਕ ਦਿੱਤੇ ਸਨ| ਇਸਦੇ ਨਾਲ ਹੀ ਸਤੰਬਰ ਵਿੱਚ ਹੋਈ ਸੰਯੁਕਤ ਪਰਾਮਰਸ਼ ਕਮਿਸ਼ਨ (ਜੇਸੀਸਸੀ) ਦੀ 6ਵੀਂ ਮੀਟਿੰਗ ਵਿੱਚ ਬੰਗਲਾਦੇਸ਼ ਵਿੱਚ ਕੋਵਿਡ-19 ਟੀਕੇ ਦੇ ਤੀਜੇ ਪੜਾਅ  ਦੇ ਪ੍ਰੀਖਣ, ਟੀਕੇ ਦੀ ਵੰਡ, ਸਹਿ- ਉਤਪਾਦਨ ਅਤੇ ਵੰਡ ਨਾਲ ਜੁੜੀਆਂ ਜ਼ਰੂਰੀ ਜਾਣਕਾਰੀਆਂ ਦੇ ਆਦਾਨ-ਪ੍ਰਦਾਨ ਵਿੱਚ ਤੇਜੀ ਲਿਆਉਣ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿਚਾਲੇ ਸਹਿਮਤੀ ਵੀ ਬਣੀ ਸੀ ਅਤੇ ਦੋਵਾਂ ਦੇਸ਼ਾਂ ਵਿਚਲੇ ਰਿਸ਼ਤੇ ਹੋਰ ਵੀ ਮਜਬੂਤ ਹੁੰਦੇ ਦਿਖ ਰਹੇ ਹਨ|  
ਭਾਰਤ ਅਤੇ ਬੰਗਲਾਦੇਸ਼ ਦੇ ਦੋਪੱਖੀ ਵਪਾਰਕ ਅਤੇ ਆਰਥਿਕ ਸਬੰਧਾਂ ਵਿੱਚ ਹੋਰ ਤੇਜੀ ਉਦੋਂ ਦੇਖਣ ਨੂੰ ਮਿਲੀ, ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰੇਲ, ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਜੁਲਾਈ ਵਿੱਚ 10 ਬ੍ਰਾਡਗੇਜ ਇੰਜਨਾਂ ਨੂੰ ਬੰਗਲਾਦੇਸ਼ ਰਵਾਨਾ ਕੀਤਾ| ਇਹੀ ਨਹੀਂ ਇਸ ਮਹੀਨੇ ਭਾਰਤ ਵਲੋਂ ਬੰਗਲਾਦੇਸ਼ ਲਈ ਸ਼ੁਰੂ ਕੀਤੀ ਗਈ ਕੰਟੇਨਰ ਟ੍ਰੇਨ ਸੇਵਾ, ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸਥਿਰਤਾ ਲਿਆਉਣ ਦੇ ਨਾਲ ਹੀ ‘ਗੇਮ ਚੇਂਜਰ’ ਸਾਬਿਤ ਹੋਣ ਜਾ ਰਹੀ ਹੈ| ਇਸ ਟ੍ਰੇਨ ਨੂੰ ਕੋਲਕਾਤਾ ਦੇ ਮਾਜੇਰਹਾਟ ਟਰਮੀਨਲ ਤੋਂ ਬੰਗਲਾਦੇਸ਼ ਦੇ ਬੇਨਾਪੋਲ ਸਟੇਸ਼ਨ ਭੇਜਿਆ ਗਿਆ| 50 ਕੰਟੇਨਰਾਂ ਵਾਲੀ ਇਸ         ਟ੍ਰੇਨ ਵਿੱਚ ਸਾਬਣ, ਸ਼ੈਂਪੂ ਅਤੇ ਕੱਪੜਿਆਂ ਵਰਗੀਆਂ ਵਸਤਾਂ ਨੂੰ ਲਿਜਾਇਆ ਗਿਆ| ਇਹ ਸੇਵਾ ਟਰੱਕ ਵਿੱਚ ਮਾਲ ਟ੍ਰਾਂਸਪੋਰਟ ਦੀ ਸੇਵਾ ਦੇ ਮੁਕਾਬਲੇ ਕਾਫੀ ਸਸਤੀ ਅਤੇ ਤੇਜ ਹੈ| ਆਪਣੇ ਸਮੁੰਦਰੀ ਸੰਪਰਕ ਅਤੇ ਵਪਾਰਕ ਸਬੰਧਾਂ ਨੂੰ ਵਧਾਉਣ ਲਈ ਨਵੰਬਰ ਵਿੱਚ ਭਾਰਤ-ਬੰਗਲਾਦੇਸ਼ ਨੇ ਇੱਕ ਹੋਰ ਮਹੱਤਵਪੂਰਣ ਕਦਮ ਚੁੱਕਿਆ| ਜਿਸਦੇ ਤਹਿਤ ਬੰਗਲਾਦੇਸ਼ ਤੋਂ ਨਦੀ ਦੇ ਰਸਤੇ ਪਹਿਲਾ ਵਣਜ ਮਾਲਵਾਹਕ ਬੇੜਾ ਸਾਮਾਨ ਦੀ ਪਹਿਲੀ ਖੇਪ ਲੈ ਕੇ ਰਵਾਨਾ ਕੀਤਾ ਗਿਆ| ਇਹ ਬੇੜਾ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲਾ ਹੈ| 
ਬੀਤੇ 6 ਸਾਲਾਂ ਵਿੱਚ ਦੋਵਾਂ ਦੇਸ਼ਾਂ ਨੇ ਆਪਸੀ ਸਬੰਧਾਂ ਨੂੰ ਬਿਹਤਰ ਕਰਦੇ ਹੋਏ ਨਵਾਂ ਇਤਿਹਾਸ ਰਚਿਆ ਹੈ| ਦੋਪੱਖੀ ਵਪਾਰ ਦੇ ਨਾਲ ਭਾਰਤ-ਬੰਗਲਾਦੇਸ਼ ਨੇ ਰੱਖਿਆ ਦੇ ਖੇਤਰ ਵਿੱਚ ਵੀ ਆਪਸੀ ਸਬੰਧਾਂ ਨੂੰ ਮਜਬੂਤ ਕੀਤਾ ਹੈ| ਇਸ ਸਾਲ ਫਰਵਰੀ ਵਿੱਚ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਦੇ ਵਿਚਾਲੇ ਸਾਲਾਨਾ ਸੰਯੁਕਤ ਫੌਜੀ ਅਭਿਆਸ ‘ਸੰਪ੍ਰੀਤੀ’ ਦਾ 9ਵਾਂ ਸੰਸਕਰਣ ਮੇਘਾਲਿਆ ਦੇ ਉਮਰੋਈ ਵਿੱਚ ਆਯੋਜਿਤ ਹੋਇਆ| ਦੋ ਹਫਤਿਆਂ ਤੱਕ ਚਲੇ ਇਸ ਯੁੱਧ ਅਭਿਆਸ ਦਾ ਮੁੱਖ ਉਦੇਸ਼ ਭਾਰਤ ਅਤੇ ਬੰਗਲਾਦੇਸ਼ ਦੀਆਂ ਸੈਨਾਵਾਂ ਦੇ ਵਿਚਾਲੇ ਅੰਤਰ-ਸੰਚਾਲਨ ਅਤੇ ਸਹਿਯੋਗ ਦੇ ਪੱਖਾਂ ਨੂੰ ਮਜਬੂਤ ਅਤੇ ਵਿਆਪਕ ਬਣਾਉਣਾ ਸੀ| ਆਪਸੀ ਵਿਸ਼ਵਾਸ ਅਤੇ ਭਰੋਸੇ ਤੇ ਆਧਾਰਿਤ ਦੋਵਾਂ ਦੇਸ਼ਾਂ ਦੇ ਸੰਬੰਧ ਅੱਜ ਸਾਰੇ ਖੇਤਰ ਵਿੱਚ ਤੇਜ ਰਫਤਾਰ ਨਾਲ ਮਜਬੂਤ ਹੋ ਰਹੇ ਹਨ ਜਿਸਦਾ ਸੋਹਰਾ ਵਿਦੇਸ਼ ਵਿਭਾਗ ਨੂੰ ਜਾਂਦਾ ਹੈ|
ਸ਼ਾਂਤਨੂ ਤ੍ਰਿਪਾਠੀ

Leave a Reply

Your email address will not be published. Required fields are marked *