ਤੇਜ ਰਫਤਾਰ ਬੱਸ ਦੀ ਚਪੇਟ ਵਿੱਚ ਆ ਕੇ 7 ਵਿਦਿਆਰਥੀਆਂ ਦੀ ਮੌਤ

ਨਵੀਂ ਦਿੱਲੀ, 11 ਜੂਨ (ਸ.ਬ.) ਉਤਰ ਪ੍ਰਦੇਸ਼ ਦੇ ਲਖਨਊ-ਆਗਰਾ ਐਕਸਪ੍ਰੈਸ ਤੇ ਅੱਜ ਇਕ ਭਿਆਨਕ ਹਾਦਸਾ ਹੋ ਗਿਆ| ਇਸ ਹਾਦਸੇ ਵਿੱਚ 7 ਵਿਦਿਆਰਥੀਆਂ ਦੀ ਮੌਤ ਹੋ ਗਈ| ਕਈ ਵਿਦਿਆਰਥੀ ਜ਼ਖਮੀ ਹਨ| ਬੱਸ ਨੇ ਕੰਨੌਜ ਨੇੜੇ ਲਖਨਊੂ- ਆਗਰਾ ਐਕਸਪ੍ਰੈਸ ਵੇਅ ਤੇ 9 ਵਿਦਿਆਰਥੀਆਂ ਨੂੰ ਕੁਚਲ ਦਿੱਤਾ| ਇਨ੍ਹਾਂ ਵਿੱਚ 7 ਵਿਦਿਆਰਥੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|
ਇਹ ਸਾਰੇ ਵਿਦਿਆਰਥੀ ਸੰਤਕਬੀਰ ਨਗਰ ਦੇ ਬੀ.ਟੀ.ਸੀ ਦੇ ਸਨ ਅਤੇ ਉਨ੍ਹਾਂ ਦਾ ਟੂਰ ਹਰਿਦੁਆਰ ਜਾ ਰਿਹਾ ਸੀ| ਮਰਨ ਵਾਲਿਆਂ ਵਿੱਚ 6 ਵਿਦਿਆਰਥੀ ਹਨ ਅਤੇ 1 ਟੀਚਰ ਸ਼ਾਮਲ ਹੈ|
ਦੱਸਿਆ ਜਾ ਰਿਹਾ ਹੈ ਕਿ ਸੰਤਕਬੀਰ ਨਗਰ ਦੇ ਬੀ.ਟੀ.ਸੀ ਵਿਦਿਆਰਥੀਆਂ ਦਾ ਟੂਰ ਹਰਿਦੁਆਰ ਜਾ ਰਿਹਾ ਸੀ| ਰਸਤੇ ਵਿੱਚ ਬੱਸ ਦਾ ਡੀਜ਼ਲ ਖਤਮ ਹੋ ਗਿਆ| ਵਿਚਕਾਰ ਐਕਸਪ੍ਰੈਸ ਵੇਅ ਤੇ ਬੱਸ ਬੰਦ ਹੋ ਗਈ| ਉਸ ਬੱਸ ਨੂੰ ਕਿਸੇ ਤਰ੍ਹਾਂ ਕਿਨਾਰੇ ਲਗਾਇਆ ਗਿਆ| ਉਸ ਵਿੱਚ ਬੈਠੇ ਵਿਦਿਆਰਥੀਆਂ ਨੇ ਦੂਜੀ ਬੱਸ ਤੋਂ ਡੀਜ਼ਲ ਕੱਢ ਕੇ ਬੰਦ ਪਈ ਬੱਸ ਵਿੱਚ ਪਾਉਣ ਦਾ ਫੈਸਲਾ ਕੀਤਾ| ਵਿਦਿਆਰਥੀ ਦੂਜੀ ਬੱਸ ਵਿੱਚੋਂ ਡੀਜ਼ਲ ਕੱਢ ਕੇ ਬੰਦ ਪਈ ਬੱਸ ਵਿੱਚ ਪਾ ਰਹੇ ਸਨ|
ਇਸ ਦੌਰਾਨ ਐਕਸਪ੍ਰੈਸ ਵੇ ਤੋਂ ਗੁਜ਼ਰ ਰਹੀ ਤੇਜ਼ ਰਫਤਾਰ ਬੱਸ ਨੇ ਵਿਦਿਆਰਥੀਆਂ ਨੂੰ ਕੁਚਲ ਦਿੱਤਾ| ਹਾਦਸੇ ਦੇ ਬਾਅਦ ਬੱਸ ਚਾਲਕ ਬਿਨਾਂ ਰੁੱਕੇ ਭੱਜ ਗਿਆ| ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ| ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ| ਜਿੱਥੇ 6 ਵਿਦਿਆਰਥੀਆਂ ਦੀ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ| ਤਿੰਨ ਗੰਭੀਰ ਰੂਪ ਨਾਲ ਜ਼ਖਮੀ ਵਿਦਿਆਰਥੀਆਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ|

Leave a Reply

Your email address will not be published. Required fields are marked *