‘ਤੇਰੇ ਸਨਮੁੱਖ’ ਪ੍ਰੋਗਰਾਮ ਦੌਰਾਨ ਲੇਖਕ ਜੰਗ ਬਹਾਦਰ ਗੋਇਲ ਭਲਕੇਪਾਠਕਾਂ ਦੇ ਰੂਬਰੂ ਹੋਣਗੇ

ਚੰਡੀਗੜ੍ਹ, 5 ਸਤੰਬਰ (ਸ.ਬ.) ਪੰਜਾਬ ਕਲਾ ਪਰਿਸ਼ਦ ਵੱਲੋਂ ਲੇਖਕਾਂ ਨੂੰ ਪਾਠਕਾਂ ਦੇ ਰੂਬਰੂ ਕਰਨ ਲਈ ‘ਤੇਰੇ ਸਨਮੁੱਖ’ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਪਹਿਲੇ ਪ੍ਰੋਗਰਾਮ ਵਿੱਚ ਲੇਖਕ ਜੰਗ ਬਹਾਦਰ ਗੋਇਲ ਭਲਕੇ 6 ਸਤੰਬਰ ਨੂੰ ਪੰਜਾਬ ਕਲਾ ਭਵਨ ਵਿਖੇ ਸ਼ਾਮਲ ਹੋਣਗੇ| ਇਸ ਮੌਕੇ ਸ੍ਰੀ ਗੋਇਲ ਆਪਣੀ ਰਚਨਾ ਪ੍ਰਕਿਰਿਆ ਬਾਰੇ ਜਾਣਕਾਰੀ ਦੇਣਗੇ|
ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਖਕਾਂ ਦੀ ਜ਼ਿੰਦਗੀ ਦੀ ਕਹਾਣੀ ਉਨ੍ਹਾਂ ਦੀ ਹੀ ਜ਼ੁਬਾਨੀ ਸੁਣਨ ਲਈ ‘ਤੇਰੇ ਸਨਮੁੱਖ’ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਪਲੇਠੇ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਕਰਨਗੇ| ਪਰਿਸ਼ਦ ਦੇ ਮੀਡੀਆ ਤੇ ਪ੍ਰਕਾਸ਼ਨ ਦੇ ਕੋਆਰਡੀਨੇਟਰ ਸ੍ਰੀ ਨਿੰਦਰ ਘੁਗਿਆਣਵੀ ਸ੍ਰੀ ਗੋਇਲ ਦੇ ਰਚਨਾ ਸੰਸਾਰ ਬਾਰੇ ਚਾਨਣਾ ਪਾਉਣਗੇ| ਇਸ ਮੌਕੇ ਸ੍ਰੀ ਗੋਇਲ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਮੁਹੱਬਤਨਾਮਾ’ ਰਿਲੀਜ਼ ਕੀਤੀ ਜਾਵੇਗੀ|

Leave a Reply

Your email address will not be published. Required fields are marked *