ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਮੰਦਰ ਵਿੱਚ ਚੜ੍ਹਾਈ ਸੋਨੇ ਦੀ ਮੁੱਛ

ਹੈਦਰਾਬਾਦ, 24 ਫ ਰਵਰੀ (ਸ.ਬ.) ਤੇਲੰਗਾਨਾ ਦੇ ਮੁੱਖ ਮੰਤਰੀ ਕੇ.                ਚੰਦਰਸ਼ੇਖਰ ਰਾਓ ਮਹਬੂਬਾਬਾਦ ਜ਼ਿਲੇ ਦੇ ਕੁਰਾਵੀ ਵਿੱਚ ਸਥਿਤ ਭਗਵਾਨ ਵੀਰਭੱਦਰ ਸਵਾਮੀ ਦੇ ਮੰਦਰ ਵਿੱਚ ਆਪਣਾ ਵਰਤ ਪੂਰਾ ਕਰਨ ਲਈ ਸੋਨੇ ਦੀ ਮੁੱਛ ਚੜ੍ਹਾਉਣ ਲਈ ਗਏ| ਇਸ ਤੋਂ ਪਹਿਲਾਂ ਵੀ ਉਹ ਕਈ ਪ੍ਰਸਿੱਧ ਮੰਦਰਾਂ ਵਿੱਚ ਮਹਿੰਗੀ ਤੋਂ ਮਹਿੰਗੀ            ਭੇਟਾਂ ਚੜ੍ਹਾ ਚੁੱਕੇ ਹਨ| ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਪ੍ਰਥਕ ਤੇਲੰਗਾਨਾ ਸੂਬਾ ਬਣਾਉਣ ਦੀ ਕੋਸ਼ਿਸ਼ ਵਿੱਚ ਆਂਧਰਾ ਪ੍ਰਦੇਸ਼ ਦੇ ਤਿਰੂਮਾਲਾ ਤਿਰੂਪਤੀ ਮੰਦਰ ਵਿੱਚ 5 ਕਰੋੜ ਰੁਪਏ ਸੋਨੇ ਦੇ ਗਹਿਣੇ ਚੜ੍ਹਾਏ ਸਨ|
ਉਥੇ ਹੀ ਰਾਓ ਤੇ ਸਰਕਾਰੀ ਪੈਸੇ ਦੀ ਬਰਬਾਦੀ ਦੇ ਦੋਸ਼ ਲੱਗ ਰਹੇ ਹਨ ਅਤੇ ਉਨ੍ਹਾਂ ਦੇ ਇਸ ਕਦਮ ਦੀ ਸਖਤ ਆਲੋਚਨਾ ਕੀਤੀ ਜਾ ਰਹੀ ਹੈ| ਵਿਰੋਧੀਆਂ ਦਾ ਕਹਿਣਾ ਹੈ ਕਿ ਸਿਰਫ ਆਪਣੀ ਨਿੱਜੀ ਮੰਨਤ ਪੂਰੀ ਹੋਣ ਕਰਨ ਲਈ ਰਾਓ ਜਨਤਕ ਫੰਡ ਦੀ ਬਰਬਾਦੀ ਕਰ ਰਹੇ ਹਨ| ਰਾਓ ਮਹਾ ਸ਼ਿਵਰਾਤਰੀ ਦੇ ਦਿਨ ਕੁਰਾਵੀ ਦੇ ਭਗਵਾਨ ਵੀਰਭੱਦਰ ਸਵਾਮੀ ਦੇ ਮੰਦਰ ਵਿੱਚ ਗਏ ਆਪਣੀ ਮੰਨਤ ਪੂਰੀ ਕਰਨ ਲਈ ਸੋਨੇ ਦੀ ਮੁੱਛ ਚੜ੍ਹਾਈ| ਕੁਰਾਵੀ ਜਾਣ ਤੋਂ ਪਹਿਲਾਂ ਰਾਓ ਕੀਸਾਰਾ ਵਿੱਚ ਇਕ ਹੋਰ ਪ੍ਰਸਿੱਧ ਸ਼ਿਵ ਮੰਦਰ ਵਿੱਚ ਗਏ ਅਤੇ ਉਥੇ ਪੂਜਾ ਕੀਤੀ|

Leave a Reply

Your email address will not be published. Required fields are marked *