ਤੇਲੰਗਾਨਾ: ਨਲਗੋਂਡਾ ਵਿੱਚ ਨਾਲੇ ਵਿੱਚ ਡਿੱਗੀ ਟਰਾਲੀ, 9 ਵਿਅਕਤੀਆਂ ਦੀ ਮੌਤ

ਨਵੀਂ ਦਿੱਲੀ, 6 ਅਪ੍ਰੈਲ (ਸ.ਬ.) ਤੇਲੰਗਾਨਾ ਵਿੱਚ ਇਕ ਵੱਡਾ ਹਾਦਸਾ ਸਾਹਮਣੇ ਆਇਆ ਹੈ| ਦੱਸਿਆ ਜਾ ਰਿਹਾ ਹੈ ਕਿ ਇੱਥੇ ਨਲਗੋਂਡਾ ਵਿੱਚ ਇਕ ਟਰੈਕਟਰ-ਟਰਾਲੀ ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਇਸ ਘਟਨਾ ਵਿੱਚ ਘੱਟ ਤੋਂ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ|
ਮ੍ਰਿਤਕਾਂ ਵਿੱਚ ਸਾਰੀਆਂ ਔਰਤਾਂ ਦੱਸੀਆਂ ਜਾ ਰਹੀਆਂ ਹਨ| ਮਿਲੀ ਜਾਣਕਾਰੀ ਮੁਤਾਬਕ ਟਰਾਲੀ ਵਿੱਚ ਕਰੀਬ 30 ਲੋਕ ਸਵਾਰ ਸਨ ਅਤੇ ਇਹ ਸਾਰੇ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ ਸਨ| ਪੁਲੀਸ ਦਾ ਕਹਿਣਾ ਹੈ ਕਿ ਉਸ ਨੇ ਹੁਣ ਤੱਕ 9 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਬਚਾਅ ਕੰਮ ਜਾਰੀ ਹੈ| ਮ੍ਰਿਤਕਾਂ ਦੀ ਪਛਾਣ ਰਾਮਵਥ ਸੋਨਾ, ਰਾਮਵਤ ਜੇਜਾ, ਜਾਰਾਕੁਲਾ ਦਵਾਨੀ, ਰਾਮਵਥ ਕੇਲੀ, ਰਾਮਵਥ ਕਾਮਸਲੀ, ਬਾਨਾਵਕ ਬੇਰੀ, ਰਾਮਾਵਥ ਭਾਰਤੀ ਅਤੇ ਰਾਮਾਵਤ ਸੁਨੀਤਾ ਦੇ ਰੂਪ ਵਿੱਚ ਕੀਤੀ ਗਈ ਹੈ|

Leave a Reply

Your email address will not be published. Required fields are marked *