ਤੇਲੰਗਾਨਾ: ਬੱਸ ਹਾਦਸੇ ਵਿੱਚ 7 ਬੱਚਿਆਂ ਸਮੇਤ 45 ਵਿਅਕਤੀਆਂ ਦੀ ਮੌਤ

ਤੇਲੰਗਾਨਾ, 11 ਸਤੰਬਰ (ਸ.ਬ.) ਤੇਲੰਗਾਨਾ ਦੇ ਜਗਤੀਆਲ ਵਿੱਚ ਅੱਜ ਸਵੇਰੇ ਇਕ ਭਿਆਨਕ ਬੱਸ ਹਾਦਸੇ ਵਿੱਚ 7 ਬੱਚਿਆਂ ਸਮੇਤ ਘੱਟ ਤੋਂ ਘੱਟ 45 ਵਿਅਕਤੀਆਂ ਦੀ ਮੌਤ ਹੋ ਗਈ| ਬੱਸ ਵਿੱਚ ਕੁੱਲ 60 ਯਾਤਰੀ ਸਵਾਰ ਦੱਸੇ ਗਏ ਹਨ|
ਪ੍ਰਾਪਤ ਜਾਣਕਾਰੀ ਮੁਤਾਬਕ ਤੇਲੰਗਾਨਾ ਰਾਜ ਟਰਾਂਸਪੋਰਟ ਨਿਗਮ ਦੀ ਇਹ ਬੱਸ ਅੱਜ ਸਵੇਰੇ ਕੋਂਦਾਗੱਟੂ ਤੋਂ ਜਗਤੀਆਲ ਆ ਰਹੀ ਸੀ| ਉਦੋਂ ਰਸਤੇ ਵਿੱਚ ਸੜਕ ਤੋਂ ਫਿਸਲ ਕੇ ਖੱਡ ਵਿੱਚ ਡਿੱਗ ਗਈ| ਦੱਸਿਆ ਜਾ ਰਿਹਾ ਹੈ ਕਿ ਬੱਸ ਦੀਆਂ ਬਰੇਕਾਂ ਫੇਲ ਹੋਣ ਕਾਰਨ ਡਰਾਈਵਰ ਉਸ ਤੇ ਕੰਟਰੋਲ ਖੋ ਬੈਠਾ| ਪੁਲੀਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਉਸ ਦੇ ਬਾਅਦ ਹੀ ਹਾਦਸੇ ਦਾ ਕਾਰਨ ਸਪਸ਼ਟ ਹੋ ਸਕੇਗਾ|

Leave a Reply

Your email address will not be published. Required fields are marked *