ਤੇਲੰਗਾਨਾ ਵਿਧਾਨਸਭਾ ਵਿੱਚੋਂ 11 ਵਿਧਾਇਕ ਇਕ ਦਿਨ ਲਈ ਮੁਅੱਤਲ

ਹੈਦਰਾਬਾਦ, 17 ਦਸੰਬਰ (ਸ.ਬ.) ਤੇਲੰਗਾਨਾ ਵਿਧਾਨਸਭਾ ਦੀ ਕਾਰਵਾਈ ਵਿੱਚ ਰੁਕਾਵਟ ਪਾ ਰਹੇ ਕਾਂਗਰਸ ਦੇ 9 ਅਤੇ ਤੇਲੁਗੁ ਦੇਸ਼ ਪਾਰਟੀ (ਤੇਦੇਪਾ) ਦੇ 2 ਵਿਧਾਇਕਾਂ ਨੂੰ ਅੱਜ ਇਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ| ਵਿਧਾਨਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਮੈਂਬਰ ਹੋਰ ਪਾਰਟੀਆਂ ਦੇ ਵਿਧਾਇਕਾਂ ਨੇ ਆਪਣੀ ਪਾਰਟੀ ਛੱਡ ਕੇ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਕਮੇਟੀ (ਟੀ.ਆਰ.ਐਸ.) ਵਿੱਚ ਸ਼ਾਮਲ ਹੋਣ ਦੇ ਮੁੱਦੇ ਤੇ ਚਰਚਾ ਕਰਵਾਉਣ ਦੀ ਮੰਗ ਕਰਨ ਲੱਗੇ| ਵਿਧਾਨਸਭਾ ਸਪੀਕਰ ਐਸ. ਮਧੁਸੂਦਨ ਚਾਰੀ ਨੇ ਜਿਸ ਤਰ੍ਹਾਂ ਹੀ ਪ੍ਰਸ਼ਨਕਾਲ ਦੀ ਕਾਰਵਾਈ ਸ਼ੁਰੂ ਕੀਤੀ, ਕਾਂਗਰਸ ਮੈਂਬਰ ਹੱਥਾਂ ਵਿੱਚ ਤੱਖਤੀ ਲੈ ਕੇ ਸਪੀਕਰ ਦੇ ਮੰਚ ਦੇ ਨੇੜੇ ਆ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ| ਸਪੀਕਰ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਜਿਸ ਦਾ ਵਿਰੋਧੀ ਧਿਰ ਤੇ ਕੋਈ ਅਸਰ ਨਹੀਂ ਪਿਆ| ਇਸ ਤੋਂ ਬਾਅਦ ਵਿਧਾਨ ਕਾਰਜ ਮੰਤਰੀ ਟੀ ਹਰੀਸ਼ ਰਾਓ ਨੇ ਇਕ ਪ੍ਰਸਤਾਵ ਪਾਸ ਕਰ ਕੇ ਇਨ੍ਹਾਂ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ|

Leave a Reply

Your email address will not be published. Required fields are marked *