ਤੇਲੰਗਾਨਾ ਵਿੱਚ ਕਾਂਗਰਸ ਵਿਧਾਇਕ ਨੇ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਤੇ ਸੁੱਟਿਆ ਹੈਡਫੋਨ

ਤੇਲੰਗਾਨਾ, 12 ਮਾਰਚ (ਸ.ਬ.) ਇੱਥੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਫੀ ਹੰਗਾਮੇਦਾਰ ਸ਼ੁਰੂਆਤ ਹੋਈ| ਇਹ ਵਿਧਾਨ ਸਭਾ ਪ੍ਰੀਸ਼ਦ ਦੀ ਸੰਯੁਕਤ ਸਭਾ ਨੂੰ ਸੰਬੋਧਨ ਕਰ ਰਹੇ ਰਾਜਪਾਲ ਈ.ਐਸ.ਐਲ. ਨਰਸਿੰਘਮ ਦੀ ਸਪੀਚ ਖਤਮ ਹੋਣ ਤੋਂ ਬਾਅਦ ਰਾਸ਼ਟਰੀ ਗੀਤ ਚੱਲ ਰਿਹਾ ਸੀ, ਉਦੋਂ ਕਾਂਗਰਸ ਵਿਧਾਇਕ ਕੋਮਾਟੀਰੈਡੀ ਵੇਂਕਟਰੈਡੀ ਵਿਰੋਧ ਕਰਨ ਲਈ ਖੜ੍ਹੇ ਹੋ ਗਏ, ਇਸ ਦੌਰਾਨ ਉਨ੍ਹਾਂ ਨੇ ਉੱਥੇ ਮੌਜੂਦ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਸਵਾਮੀ ਗੌੜ ਨੂੰ ਹੈਡਫੋਨ ਸੁੱਟ ਕੇ ਮਾਰਿਆ| ਇਹ ਹੈਡਫੋਨ ਗੌੜ ਦੀ ਅੱਖ ਤੇ ਜਾ ਕੇ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰੋਜਨੀ ਦੇਵੀ ਹਸਪਤਾਲ ਲਿਜਾਇਆ ਗਿਆ|

Leave a Reply

Your email address will not be published. Required fields are marked *