ਤੇਲੰਗਾਨਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ

ਹੈਦਰਾਬਾਦ, 31 ਅਗਸਤ (ਸ.ਬ.) ਤੇਲੰਗਾਨਾ ਦੇ ਸਾਂਗਰੈਡੀ ਜ਼ਿਲ੍ਹੇ ਵਿੱਚ ਪੈਂਦੇ ਮੱਡੀਕੁੰਟਾ ਪਿੰਡ ਦੇ ਨਜ਼ਦੀਕ ਅੱਜ ਇੱਕ ਕਾਰ ਦੇ ਤੇਜ਼ ਰਫ਼ਤਾਰ ਲਾਰੀ ਨਾਲ ਟਕਰਾਅ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ| ਪੁਲੀਸ ਦਾ ਕਹਿਣਾ ਹੈ ਕਿ ਇਹ ਲੋਕ ਕਰਨਾਟਕ ਵਿੱਚ ਇੱਕ ਵਿਆਹ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਉਪਰੰਤ ਵਾਪਸ ਪਰਤ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਕਾਰ ਦੇ ਤੇਜ਼ ਰਫ਼ਤਾਰ ਲਾਰੀ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ| ਜ਼ਖ਼ਮੀਆਂ ਨੂੰ ਸਾਂਗਰੈਡੀ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ|

Leave a Reply

Your email address will not be published. Required fields are marked *