ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਜੰਡਿਆਲਾ ਮੰਜਕੀ, 13 ਜੁਲਾਈ (ਸ.ਬ.)  ਜੰਡਿਆਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ| ਮ੍ਰਿਤਕ ਦੀ ਪਹਿਚਾਣ ਸੁਰਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਅਤੇ ਉਸ ਦੀ ਲਾਸ਼ ਸਥਾਨਕ ਕਸਬੇ ਤੋਂ ਭਾਰਦਵਾਜੀਆਂ ਨੂੰ ਜਾਂਦੀ ਸੰਪਰਕ ਸੜਕ ਤੇ ਪੈਂਦੀ ਨਹਿਰ ਦੇ ਕਿਨਾਰੇ  ਮਿਲੀ| ਉਸ ਦੇ ਸਰੀਰ ਦੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਵਾਰਾਂ ਦੇ ਨਿਸ਼ਾਨ ਸਨ ਅਤੇ ਇੱਕ ਹੱਥ ਕੱਟਿਆ ਹੋਇਆ ਸੀ| ਪੁਲੀਸ ਚੌਕੀ ਜੰਡਿਆਲਾ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *