ਤੇਜ਼ਾਬੀ ਹਮਲੇ ਵਿੱਚ ਸਰਪੰਚ ਦੀ ਪਤਨੀ ਸਮੇਤ 9 ਔਰਤਾਂ ਝੁਲਸੀਆਂ

ਕਪੂਰਥਲਾ, 28 ਦਸੰਬਰ (ਸ.ਬ.) ਥਾਣਾ ਕੋਤਵਾਲੀ ਅਧੀਨ ਪੈਂਦੇ ਪਿੰਡ ਬਹੂਈ ਵਿਖੇ ਪੰਚਾਇਤੀ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਵਿੱਚ ਸਰਪੰਚ ਦੀ ਪਤਨੀ ਸਮੇਤ 9 ਔਰਤਾਂ ਝੁਲਸ ਗਈਆਂ ਹਨ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ| ਅੱਜ ਸਵੇਰੇ ਵਿਵਾਦਿਤ ਜਗ੍ਹਾ ਤੇ ਸਫ਼ਾਈ ਕਰਦੀ ਸਰਪੰਚ ਦੀ ਪਤਨੀ ਤੇ ਮਨਰੇਗਾ ਅਧੀਨ ਕੰਮ ਕਰਦੀਆਂ ਔਰਤਾਂ ਤੇ ਦੂਸਰੀ ਧਿਰ ਵੱਲੋਂ ਤੇਜ਼ਾਬ ਨਾਲ ਹਮਲਾ ਕਰ ਦਿੱਤਾ | ਇਸ ਝਗੜੇ ਵਿੱਚ ਦੋਵਾਂ ਧਿਰਾਂ ਦੀਆਂ ਔਰਤਾਂ ਤੇ ਤੇਜ਼ਾਬ ਪਿਆ ਹੈ ਜਿਨ੍ਹਾਂ ਵਿੱਚੋਂ ਇੱਕ ਔਰਤ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *