ਤੇਜ਼ ਪ੍ਰਤਾਪ ਦੀ ਵਧੀ ਮੁਸੀਬਤ, ਬੀ.ਪੀ.ਸੀ.ਐੱਲ. ਨੇ ਰੱਦ ਕੀਤਾ ਪੈਟਰੋਲ ਪੰਪ ਦਾ ਲਾਇਸੈਂਸ

ਪਟਨਾ, 17 ਜੂਨ (ਸ.ਬ.) ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ| ਬੀ.ਪੀ.ਸੀ.ਐਲ. (ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ) ਨੇ ਕਾਰਵਾਈ ਕਰਦੇ ਹੋਏ ਲਾਲੂ ਦੇ ਵੱਡੇ ਬੇਟੇ ਅਤੇ ਬਿਹਾਰ ਸਰਕਾਰ ਵਿੱਚ ਸਿਹਤ ਮੰਤਰੀ ਤੇਜ਼ ਪ੍ਰਤਾਪ ਦਾ ਅਲੋਕੇਸ਼ਨ ਪੈਟਰੋਲ ਪੰਪ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ| ਇਸ ਤੋਂ ਪਹਿਲਾਂ ਬੀ.ਪੀ.ਸੀ.ਐਲ. ਡੀਲਰਸ਼ਿਪ ਦੇ ਸੰਬੰਧ ਵਿੱਚ 2 ਸਵਾਲਾਂ ਦੇ ਜਵਾਬ ਮੰਗੇ ਸਨ|
ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਦਸੰਬਰ 2011 ਵਿੱਚ ਪਟਨਾ ਦੇ ਬੇਉਰ ਜੇਲ ਕੋਲ ਇਕ ਪੈਟਰੋਲ ਪੰਪ ਲਈ ਅਰਜ਼ੀਆਂ ਮੰਗੀਆਂ ਸਨ| ਜਿਸ ਤੋਂ ਬਾਅਦ ਇਸ ਵਿੱਚ  ਤੇਜ਼ ਪ੍ਰਤਾਪ ਨੇ ਵੀ ਅਰਜ਼ੀ ਦਿੱਤੀ ਸੀ| ਉਨ੍ਹਾਂ ਦੀ ਅਰਜ਼ੀ ਦੇ ਆਧਾਰ ਤੇ ਉਨ੍ਹਾਂ ਨੂੰ ਪੈਟਰੋਲ ਪੰਪ ਅਲਾਟ ਕਰ ਦਿੱਤਾ ਗਿਆ ਪਰ ਜਿਸ ਜ਼ਮੀਨ ਦੇ ਆਧਾਰ ਤੇ ਇਸ ਪੈਟਰੋਲ ਪੰਪ ਦਾ ਅਲੋਕੇਸ਼ਨ ਤੇਜ਼ ਪ੍ਰਤਾਪ ਨੂੰ ਦਿੱਤਾ ਸੀ, ਬਾਅਦ ਵਿੱਚ ਉਹ ਜ਼ਮੀਨ ਹੀ ਵਿਵਾਦਾਂ ਵਿੱਚ ਘਿਰ ਗਈ| ਜ਼ਿਕਰਯੋਗ ਹੈ ਕਿ ਤੇਜ਼ ਪ੍ਰਤਾਪ ਯਾਦਵ ਨੇ ਕੁਝ ਦਿਨ ਪਹਿਲਾਂ ਦੁਸ਼ਮਣ ਮਾਰਨ ਜਾਪ ਵੀ ਕਰਵਾਇਆ ਸੀ, ਫਿਰ ਵੀ ਉਨ੍ਹਾਂ ਦੇ ਪਰਿਵਾਰ ਤੇ ਸੰਕਟ ਬਰਕਰਾਰ ਹੈ|

Leave a Reply

Your email address will not be published. Required fields are marked *