ਤੇਜ਼ ਬਾਰਿਸ਼ ਕਾਰਨ ਮਕਾਨ ਦੀ ਛੱਤ ਡਿੱਗਣ ਨਾਲ , 2 ਬੱਚਿਆਂ ਦੀ ਮੌਤ

ਮੇਰਠ, 27 ਜੁਲਾਈ (ਸ.ਬ.) ਯੂ.ਪੀ. ਦੇ ਮੇਰਠ ਜ਼ਿਲੇ ਵਿੱਚ ਲਗਾਤਾਰ ਜਾਰੀ ਤੇਜ਼ ਬਰਸਾਤ ਕਾਰਨ ਭਾਵਨਪੁਰ ਥਾਣੇ ਵਿੱਚ ਇਕ ਮਕਾਨ ਦੀ ਛੱਤ ਡਿੱਗ ਗਈ| ਇਸ ਹਾਦਸੇ ਵਿੱਚ 2 ਬੱਚਿਆਂ ਦੀ ਮਲਬੇ ਹੇਠ ਆਉਣ ਨਾਲ ਮੌਤ ਹੋ ਗਈ, ਜਦਕਿ 3 ਹੋਰ ਵਿਅਕਤੀ ਜ਼ਖਮੀ ਹੋ ਗਏ ਹਨ| ਭਾਵਨਪੁਰ ਦੇ ਥਾਣਾ ਇਨਚਾਰਜ ਧਰਮਿੰਦਰ ਰਾਠੌੜ ਨੇ ਦੱਸਿਆ ਕਿ ਜੇਈ ਪਿੰਡ ਨਿਵਾਸੀ ਇਸਰਾਈਲ ਉਸ ਦੀ ਪਤਨੀ ਅਤੇ 3 ਬੱਚੇ ਕਮਰੇ ਵਿੱਚ ਸੌ ਰਹੇ ਸਨ| ਰਾਤ ਨੂੰ ਤੇਜ਼ ਬਰਸਾਤ ਕਾਰਨ ਅਚਾਨਕ ਕਮਰੇ ਦੀ ਕੱਚੀ ਛੱਤ ਡਿੱਗ ਗਈ|
ਧਰਮਿੰਦਰ ਸਿੰਘ ਨੇ ਦੱਸਿਆ ਕਿ ਚੀਕਾਂ ਸੁਣ ਕੇ ਗੁਆਂਢੀ ਉਥੇ ਪਹੁੰਚੇ ਅਤੇ ਸਾਰਿਆਂ ਨੂੰ ਮਲਬੇ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ| ਇਸ ਹਾਦਸੇ ਵਿੱਚ ਇਸਰਾਈਲ ਦੀ ਪੁੱਤਰੀ (6) ਅਤੇ ਪੁੱਤਰ ਅਮਜ਼ਦ (4) ਦੀ ਮੌਕੇ ਤੇ ਹੀ ਮੌਤ ਹੋ ਗਈ| ਹੋਰ 3 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ| ਥਾਣਾ ਇੰਚਾਰਜ ਮੁਤਾਬਕ ਪੀੜਤਾਂ ਨੇ ਮਾਮਲੇ ਵਿੱਚ ਪੁਲੀਸ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਹੈ|

Leave a Reply

Your email address will not be published. Required fields are marked *