ਤੇਜ਼ ਰਫਤਾਰ ਅਤੇ ਓਵਰ ਲੋਡ ਚਲਦੀਆਂ ਪ੍ਰਾਈਵੇਟ ਬੱਸਾਂ ਨੂੰ ਕਾਬੂ ਕਰੇ ਸਰਕਾਰ

ਤੇਜ਼ ਰਫਤਾਰ ਅਤੇ ਓਵਰ ਲੋਡ ਚਲਦੀਆਂ ਪ੍ਰਾਈਵੇਟ ਬੱਸਾਂ ਨੂੰ ਕਾਬੂ ਕਰੇ ਸਰਕਾਰ
ਬੱਸਾਂ ਵਿਚ ਉਚੀ ਆਵਾਜ਼ ਵਿਚ ਚਲਾਏ ਜਾਂਦੇ ਨੇ ਅਸ਼ਲੀਲ ਗਾਣੇ
ਐਸ ਏ ਐਸ ਨਗਰ, 26 ਜੂਨ (ਸ. ਬ.) ਮੁਹਾਲੀ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਤੋਂ ਇਕ ਦੂਜੇ ਸ਼ਹਿਰਾਂ ਵਿਚ ਜਾਂਦੀਆਂ ਤੇ ਆਉਂਦੀਆਂ ਪ੍ਰਾਈਵੇਟ ਬੱਸਾਂ ਨੇ ਇਕ ਤਰਾਂ ਸੜਕਾਂ ਉਪਰ ਆਤੰਕ ਹੀ ਫੈਲਾਇਆ ਹੋਇਆ ਹੈ| ਇਹ ਪ੍ਰਾਈੇਵੇਟ ਬੱਸਾਂ ਆਪਣੀ ਸਮਰਥਾ ਤੋਂ ਕਿਤੇ ਵੱਧ ਸਵਾਰੀਆਂ ਲੈ ਕੇ ਚਲਦੀਆਂ ਹਨ ਅਤੇ ਇਹਨਾਂ ਨੂੰ ਡਰਾਇਵਰਾਂ ਵਲੋਂ ਬਹੁਤ ਹੀ ਤੇਜ਼ ਰਫਤਾਰ ਨਾਲ ਚਲਾਇਆ ਜਾਂਦਾ ਹੈ| ਅਕਸਰ  ਹੀ ਕਿਹਾ ਜਾਂਦਾ ਹੈ ਕਿ ਇਹ ਬੱਸਾਂ ਗੋਲੀ ਦੀ ਰਫਤਾਰ ਨਾਲ ਚੱਲਦੀਆਂ ਹਨ, ਜਿਸ ਕਾਰਨ ਅਕਸਰ ਹੀ ਹਾਦਸੇ ਵਾਪਰ ਜਾਂਦੇ ਹਨ|
ਮੁਹਾਲੀ- ਲੁਧਿਆਣਾ ਅਤੇ ਲੁਧਿਆਣਾ -ਪਟਿਆਲਾ ਰੂਟ ਉਪਰ ਹਰ ਦਿਨ ਹੀ ਸੈਂਕੜੇ ਬੱਸਾਂ ਅਪ ਡਾਊਨ ਕਰਦੀਆਂ ਹਨ, ਜੋ ਕਿ ਬਹੁਤ ਹੀ ਤੇਜ਼ ਰਫਤਾਰ ਹੋਣ ਦੇ ਨਾਲ ਹੀ ਓਵਰਲੋਡ ਵੀ ਹੁੰਦੀਆਂ ਹਨ, ਜਿਸ ਕਰਕੇ ਹਰ  ਵੇਲੇ ਹੀ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ|
ਇਹਨਾਂ ਪ੍ਰਾਈੇਵੇਟ ਬੱਸਾਂ ਦੇ ਡਰਾਇਵਰ ਇਹਨਾਂ ਬੱਸਾਂ ਨੁੰ ਇਕ ਦਮ ਹੀ ਤੇਜ਼ ਕਰ ਦਿੰਦੇ ਹਨ ਅਤੇ ਰਾਹ ਜਾਂਦੇ ਕਿਸੇ ਵਿਅਕਤੀ ਨੂੰ ਵੇਖ ਕੇ ਉਸ ਨੂੰ ਬੱਸ ਵਿਚ ਚੜਾਉਣ ਲਈ ਇਕ ਦਮ ਬਰੇਕਾ ਲਗਾ ਦਿੰਦੇ ਹਨ, ਿਜਸ ਕਾਰਨ ਇਹਨਾਂ ਬੱਸਾਂ ਦੇ ਪਿਛੇ ਆਉਂਦੇ ਵਾਹਨ ਇਹਨਾਂ ਨਾਲ ਟਕਰਾਅ ਜਾਂਦੇ ਹਨ| ਇਹ ਬੱਸਾਂ ਵਾਲੇ ਅ ਕਸਰ ਹੀ ਆਪਣੇ ਅੱਗੇ ਜਾਂਦੇ ਵਾਹਨਾਂ ਖਾਸ ਕਰਕੇ ਕਾਰਾਂ ਦੇ ਬਿਲਕੁਲ ਨਾਲ ਹੀ ਆਪਣੀ ਬੱਸ ਨੂੰ ਲਗਾ ਦਿੰਦੇ ਹਨ, ਜਿਸ ਕਾਰਨ ਕਾਰ ਚਾਲਕ ਵੱਡੀ ਸਾਰੀ ਬੱਸ ਨੂੰ ਆਪਣੇ ਉਪਰ ਚੜਦੀ ਆਉਂਦੀ ਵੇਖ ਕੇ ਇਕਦਮ ਬੌਂਦਲ ਜਿਹੇ ਜਾਂਦੇ ਹਨ, ਇਸ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ| ਇਹ ਪ੍ਰਾਈੇਵੇਟ ਬੱਸਾਂ ਵਾਲੇ ਅਕਸਰ ਹੀ ਗਲਤ ਢੰਗ ਨਾਲ ਦੂਜੇ ਵਾਹਨਾਂ ਨੂੰ ਓਵਰਟੇਕ ਕਰਦੇ ਹਨ ਅਤੇ .ਹਰ ਵਾਹਨ ਨੂੰ ਹੀ ਲਾਈਟਾਂ ਮਾਰ ਕੇ ਆਪਣੇ ਲਈ ਰਾਹ ਛੱਡਣ ਲਈ ਕਹਿੰਦੇ ਰਹਿੰਦੇ ਹਨ | ਰਾਹ ਨਾ ਮਿਲਣ ਕਾਰਨ ਇਹ ਦੂਜੇ ਵਾਹਨਾਂ ਨਾਲ ਲੜਾਈ ਝਗੜਾ ਵੀ ਕਰਦੇ ਹਨ|
ਇਸ ਤੋਂ ਇਲਾਵਾ ਇਹਨਾਂ ਬੱਸਾਂ ਵਿਚ ਉਚੀ ਆਵਾਜ ਵਿਚ ਅਸ਼ਲੀਲ ਗਾਣੇ ਵੀ ਚਲਾਏ ਜਾਂਦੇ ਹਨ, ਜਿਸ ਕਾਰਨ ਇਹਨਾਂ ਬੱਸਾਂ ਵਿਚ ਸਫਰ ਕਰਨ ਵਾਲੀਆਂ ਲੜਕੀਆਂ ਨੂੰ ਬਹੁਤ ਸ਼ਰਮ ਆਉਂਦੀ ਹੈ| ਇਸ ਤੋਂ ਇਲਾਵਾ ਕਈ ਬੱਸਾਂ ਵਿਚ ਸੀ ਡੀ ਜਾਂ ਡੀ ਵੀ  ਡੀ ਪਲੇਅਰ ਉਪਰ ਫਿਲਮਾਂ ਵੀ ਦਿਖਾਈਆਂ ਜਾਂਦੀਆਂ ਹਨ|
ਇਸ ਤਰਾਂ ਲੱਗਦਾ ਹੈ ਜਿਵੇਂ ਇਹਨਾ ਪ੍ਰਾਈੇਵੇਟ ਬੱਸਾਂ ਉਪਰ ਕੋਈ ਕਾਨੂੰਨ ਹੀ ਲਾਗੂ ਨਹੀਂ ਹੁੰਦਾ ਹੋਵੇ| ਇਕ ਹੀ ਪਰਮਿਟ ਉਪਰ ਅਕਸਰ ਹੀ ਦੋ ਦੋ ਬੱਸਾਂ ਚਲਾਏ ਜਾਣ ਦੇ ਮਾਮਲੇ ਵੀ ਸਾਹਮਣੇ ਆ ਚੁਕੇ ਹਨ ਪਰ ਫਿਰ ਵੀ ਪ੍ਰਾਈਵੇਟ ਬੱਸ ਮਾਲਕਾਂ ਤੇ ਡਰਾਇਵਰਾਂ ਦੀ ਮਨਮਾਨੀ ਜਾਰੀ ਹੈ| ਲੋਕਾਂ ਦੀ ਮੰਗ ਹੈ ਕਿ ਉਵਰ ਲੋਡ ਅਤੇ ਤੇਜ ਰਫਤਾਰ ਚਲਦੀਆਂ ਪ੍ਰਾਈੇਵੇਟ ਬੱਸਾਂ ਉਪਰ ਕਾਬੂ ਪਾਇਆ ਜਾਵੇ|

Leave a Reply

Your email address will not be published. Required fields are marked *