ਤੇਜ਼ ਰਫਤਾਰ ਟਰੱਕ ਘਰ ਵਿੱਚ ਵੜਿਆ, 2 ਬੱਚਿਆ ਸਮੇਤ 1 ਕਲੀਨਰ ਦੀ ਮੌਤ

ਭੋਪਾਲ, 31 ਅਕਤੂਬਰ (ਸ.ਬ.) ਸ਼ਮਸ਼ਾਬਾਦ ਥਾਣਾ ਖੇਤਰ ਦੇ ਗੋਲਨਾ ਪਿੰਡ ਵਿੱਚ ਅੱਜ ਸਵੇਰੇ 4 ਤੋਂ 5 ਵਜੇ ਦੇ ਦੌਰਾਨ ਭੋਪਾਲ ਤੋਂ ਸਿਰੋਂਜ ਜਾ ਰਿਹਾ ਇਕ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ਇਕ ਘਰ ਵਿੱਚ ਦਾਖਿਲ ਹੋ ਗਿਆ, ਜਿਸ ਕਾਰਨ ਇਕ ਵੱਡਾ ਹਾਦਸਾ ਹੋ ਗਿਆ| ਇਸ ਦੀ ਚਪੇਟ ਵਿੱਚ ਆਉਣ ਨਾਲ ਘਰ ਦੇ ਅੰਦਰ ਸੌਂ ਰਹੇ ਦੋ ਮਾਸੂਮ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਅਤੇ ਬੱਚਿਆਂ ਦੇ ਮਾਤਾ-ਪਿਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ|
ਇਸ ਤੋਂ ਇਲਾਵਾ ਹਾਦਸੇ ਵਿੱਚ ਟਰੱਕ ਕਲੀਨਰ ਦੀ ਵੀ ਦਰਦਨਾਕ ਮੌਤ ਹੋ ਗਈ| ਉਸ ਦਾ ਮ੍ਰਿਤਕ ਸਰੀਰ ਸਟੇਅਰਿੰਗ ਵਿੱਚ ਫਸ ਗਿਆ ਸੀ| ਕਟਰ ਦੀ ਸਹਾਇਤਾ ਨਾਲ ਸਟੇਅਰਿੰਗ ਕੱਟ ਕੇ ਕਲੀਨਰ ਦੀ ਮ੍ਰਿਤਕ ਸਰੀਰ ਨੂੰ ਬਾਹਰ ਕੱਢਿਆ ਗਿਆ| ਟਰੱਕ ਵਿੱਚ ਸਵਾਰ ਡਰਾਈਵਰ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ| ਜ਼ਖਮੀਆਂ ਨੂੰ ਸਿਰੋਂਜ ਹਸਪਤਾਲ ਵਿੱਚ ਲਿਜਾਇਆ ਗਿਆ| ਹਾਦਸੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁਲੀਸ ਪਹੁੰਚੀ, ਜਿਸ ਨੇ ਟਰੱਕ ਨੂੰ ਕਰੇਨ ਦੀ ਮਦਦ ਨਾਲ ਘਰ ਵਿੱਚੋਂ ਬਾਹਰ ਕੱਢਿਆ|

Leave a Reply

Your email address will not be published. Required fields are marked *