ਤੇਜ਼ ਰਫਤਾਰ ਟਰੱਕ ਦੇ ਕਾਰ ਉੱਪਰ ਉਲਟਣ ਕਾਰਨ 1 ਦੀ ਮੌਤ, 3 ਜ਼ਖਮੀ

ਇੰਦੌਰ, 21 ਨਵੰਬਰ (ਸ.ਬ.) ਵਾਇਨ ਸ਼ਾਪ ਨੇੜੇ ਸਥਿਤ ਬੱਸ ਸਟੈਂਡ ਤੇ ਬੀਤੀ ਦੇਰ ਰਾਤ ਇਕ ਤੇਜ਼ ਰਫਤਾਰ ਟਰੱਕ ਪਲਟ ਗਿਆ| ਉਥੇ ਖੜ੍ਹੀ ਕਾਰ ਟਰੱਕ ਹੇਠਾਂ ਦੱਬ ਗਈ| ਸਟੈਂਡ ਤੇ ਇਕ ਟਾਟਾ ਮੈਜਿਕ ਟੱਕਰ ਨਾਲ ਉਛਲ ਕੇ ਦੂਰ ਜਾ ਡਿੱਗੀ ਅਤੇ ਦੋ ਰਿਕਸ਼ਾ ਇਸਦੀ ਲਪੇਟ ਵਿੱਚ ਆ ਗਏ| ਘਟਨਾ ਵਿੱਚ ਕਾਰ ਦੇ ਹੇਠਾਂ ਖੜ੍ਹੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ| ਇਸ ਭਿਆਨਕ ਹਾਦਸੇ ਵਿੱਚ 3 ਲੋਕ ਜ਼ਖਮੀ ਹੋ ਗਏ|
ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਨਾਲ ਟਰੱਕ ਜਾ ਰਿਹਾ ਸੀ ਅਤੇ ਮੈਜਿਕ ਨੂੰ ਟੱਕਰ ਮਾਰਦੇ ਹੋਏ ਕਾਰ ਦੇ ਉਪਰ ਪਲਟ ਗਿਆ| ਟੱਕਰ ਨਾਲ ਮੈਜਿਕ ਉਛਲ ਕੇ ਰੋਡ ਤੇ ਜਾ ਡਿੱਗੀ ਅਤੇ ਦੋ ਰਿਕਸ਼ਾ ਨੂੰ ਨੁਕਸਾਨ ਪਹੁੰਚਾਇਆ| ਇਹ ਸਭ ਇੰਨੀ ਜਲਦੀ ਹੋਇਆ ਕਿ ਲੋਕ ਕੁਝ ਸਮਝ ਹੀ ਨਹੀਂ ਸਕੇ| ਇਲਾਕੇ ਵਿੱਚ ਹਲਚਲ ਮਚ ਗਈ|
ਲੋਕ ਪੁਲੀਸ ਅਤੇ ਐਂਬੂਲੈਂਸ ਨੂੰ ਫੋਨ ਕਰਨ ਲੱਗੇ| ਮੌਜੂਦ ਲੋਕ ਤੁਰੰਤ ਕਾਰ ਤੋਂ ਲੋਕਾਂ ਨੂੰ ਕੱਢਣ ਲੱਗੇ ਪਰ ਟਰੱਕ ਖਾਦ ਨਾਲ ਭਰਿਆ ਹੋਣ ਕਾਰਨ ਹਟਾ ਨਾ ਸਕੇ| ਟਰੱਕ ਚਾਲਕ ਨਸ਼ੇ ਵਿੱਚ ਸੀ| ਘਟਨਾ ਤੋਂ ਬਾਅਦ ਲੋਕਾਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ| ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *