ਤੇਜ਼ ਰਫਤਾਰ ਟ੍ਰੇਨ ਅਤੇ ਟਰੱਕ ਵਿੱਚ ਟੱਕਰ ਨਾਲ, 2 ਵਿਅਕਤੀਆਂ ਦੀ ਮੌਤ

ਉਤਰ ਪ੍ਰਦੇਸ਼, 3 ਮਾਰਚ (ਸ਼ਬ ਇੱਥੋਂ ਦੇ ਹਾਪੁੜ ਜ਼ਿਲੇ ਵਿੱਚ ਅੱਜ ਤੜਕੇ ਇਕ ਵੱਡਾ ਰੇਲ ਹਾਦਸਾ ਹੋਣ ਤੋਂ ਬਚ ਗਿਆ। ਪਿਲਖੁਵਾ ਵਿੱਚ ਅੱਜ ਸਵੇਰੇ ਇਕ ਟਰੱਕ ਅਤੇ ਟ੍ਰੇਨ ਦਰਮਿਆਨ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟ੍ਰੇਨ ਦੇ ਡਰਾਈਵਰ ਸਮੇਤ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਟ੍ਰੇਨ ਕੰਡਕਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਯਾਤਰੀ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ। ਇਸ ਰੇਲ ਹਾਦਸੇ ਵਿੱਚ ਟ੍ਰੇਨ ਵਿੱਚ ਤਾਇਨਾਤ ਕੰਡਕਟਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਸੂਚਨਾ ਮਿਲਦੇ ਹੀ ਮੌਕੇ ਤੇ ਪੁਲੀਸ ਅਤੇ ਰੇਲਵੇ ਅਧਿਕਾਰੀ ਪੁੱਜ ਗਏ। ਅਧਿਕਾਰੀਆਂ ਅਨੁਸਾਰ ਰਾਹਤ ਬਚਾਅ ਕੰਮ ਜਾਰੀ ਹੈ। ਰਾਹਤ ਅਤੇ ਬਚਾਅ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਰੇਲਵੇ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਪੁਲੀਸ ਨੇ ਲਾਪਰਵਾਹੀ ਦੇ ਦੋਸ਼ ਵਿੱਚ ਗੇਟਮੈਨ ਅਤੇ ਟਰੱਕ ਚਾਲਕ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਪ੍ਰਾਪਤ ਖਬਰਾਂ ਅਨੁਸਾਰ , ਫਾਟਕ ਖੁੱਲ੍ਹਾ ਹੋਣ ਕਾਰਨ ਇਹ ਹਾਦਸਾ ਹੋਇਆ। ਟ੍ਰੇਨ ਹਾਪੁੜ ਤੋਂ ਦਿੱਲੀ ਜਾ ਰਹੀ ਸੀ। ਪਿਲਖੁਵਾ ਥਾਣਾ ਦੇ ਪਰਤਾਪੁਰ ਫਾਟਕ ਤੇ ਵਾਪਰੀ ਹੈ। ਹਾਦਸੇ ਦੇ ਅਸਲੀ ਕਾਰਨ ਇਹ ਘਟਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਨਾਲ ਟਕਰਾਉਣ ਤੋਂ ਬਾਅਦ ਟਰੱਕ ਦੇ ਪਰਖੱਚੇ ਉਡ ਗਏ। ਹਾਦਸੇ ਵਾਲੀ ਜਗ੍ਹਾ ਤੇ ਮੌਜੂਦ ਲੋਕਾਂ ਨੇ ਪੁਲੀਸ ਦੀ ਮਦਦ ਨਾਲ ਦੋਹਾਂ ਡਰਾਈਵਰਾਂ ਨੂੰ ਕੋਲ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਡਰਾਈਵਰ ਨੂੰ ਮ੍ਰਿਤ ਐਲਾਨ ਕਰ ਦਿੱਤਾ, ਜਦੋਂ ਕਿ ਕੰਡਕਟਰ ਦਾ ਇਲਾਜ ਜਾਰੀ ਹੈ। ਉਥੇ ਹੀ ਟਰੱਕ ਚਾਲਕ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।
.
?ਵ??ਾਂ?

Leave a Reply

Your email address will not be published. Required fields are marked *