ਤੇਜ਼ ਰਫ਼ਤਾਰ ਘੋੜੇ ਟਰਾਲੇ ਨੇ ਪੰਜ ਵਿਅਕਤੀਆਂ ਨੂੰ ਕੁਚਲਿਆ, ਇਕ ਦੀ ਮੌਤ

ਤਪਾ ਮੰਡੀ, 4 ਅਗਸਤ (ਸ.ਬ.) ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਬੀਤੀ ਰਾਤ ਖੁੱਡੀ ਨਜ਼ਦੀਕ ਇਕ ਘੋੜੇ ਟਰਾਲੇ ਵੱਲੋਂ ਪੰਜ ਵਿਅਕਤੀਆਂ ਨੂੰ ਕੁਚਲੇ ਜਾਣ ਤੇ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਬਾਕੀ ਚਾਰ ਜ਼ਖਮੀ ਹੋਏ ਹਨ| ਜ਼ਖਮੀ ਹੋਏ ਵਿਅਕਤੀਆਂ ਨੂੰ ਹਾਈਵੇ ਪੈਟਰੋਲਿੰਗ ਦੀ ਗੱਡੀ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਗਿਆ| ਫਿਲਹਾਲ ਪੁਲੀਸ ਨੇ ਘੋੜੇ ਟਰਾਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ|

Leave a Reply

Your email address will not be published. Required fields are marked *