ਤੇਜ਼ ਹਨੇਰੀ ਕਾਰਨ ਵੱਡਾ ਦਰਖਤ ਡਿਗਿਆ

ਐਸ ਏ ਐਸ ਨਗਰ, 18 ਜੂਨ (ਸ.ਬ.) ਸਥਾਨਕ ਗੋਦਰੇਜ ਚੌਂਕ ਤੋਂ ਫੇਜ਼ 3- 5 ਦੇ ਚੌਂਕ ਨੂੰ ਆਉਂਦੀ ਸੜਕ ਉਪਰ ਸੜਕ ਕਿਨਾਰੇ ਲੱਗਿਆ ਇਕ ਵੱਡਾ ਦਰਖਤ ਤੇਜ ਹਨੇਰੀ ਕਾਰਨ ਉਖੜ ਕੇ ਡਿੱਗ ਪਿਆ| ਇਸ ਦਰਖਤ ਦੇ ਸੜਕ ਉਪਰ ਹੀ ਡਿੱਗਣ ਕਾਰਨ ਕਾਫੀ ਸਮਾਂ ਆਵਾਜਾਈ ਵੀ ਪ੍ਰਭਾਵਿਤ ਰਹੀ| ਫਿਰ ਕੁਝ ਲੋਕਾਂ ਨੇ ਇਸ ਰੁੱਖ ਦੀਆਂ ਕੁਝ ਟਾਹਨੀਆਂ ਨੂੰ ਕਟ ਕੇ ਸੜਕ ਉਪਰ ਵਾਹਨਾਂ ਦੇ ਲੰਘਣ ਲਈ ਰਸਤਾ ਬਣਾ ਦਿੱਤਾ| ਖਬਰ ਲਿਖੇ ਜਾਣ ਤਕ ਇਹ ਦਰਖਤ ਸੜਕ ਉਪਰ ਹੀ ਡਿਗਿਆ ਪਿਆ ਸੀ|

Leave a Reply

Your email address will not be published. Required fields are marked *