‘ਤੈਰਦੀ ਤਬਾਹੀ’ ਨੂੰ ਆਰਕਟਿਕ ਲੈ ਜਾਵੇਗੀ ਰੂਸ ਦੀ ਪੁਤਿਨ ਸਰਕਾਰ

ਮਾਸਕੋ, 10 ਜੁਲਾਈ (ਸ.ਬ.) ਰੂਸ ਨੇ 6500 ਕਿਲੋਮੀਟਰ ਦੂਰ ਆਰਕਟਿਕ ਖੇਤਰ ਵਿਚਕਾਰ ਪ੍ਰਮਾਣੂ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ| ਇਸ ਨੂੰ ਬਹੁਤ ਜਲਦੀ ਅੰਜਾਮ ਦੇਣ ਲਈ ਉਹ ਐਟਮੀ ਪਲਾਂਟ ਨੂੰ ਜਹਾਜ਼ ਵਿੱਚ ਲੱਦ ਕੇ ਸਮੁੰਦਰੀ ਰਸਤੇ ਰਾਹੀਂ ਉੱਥੇ ਲੈ ਜਾਵੇਗਾ| ਅਕੈਡਮਿਕ ਲੋਮੋਨੋਸੋਵ ਨਾਮਕ ਇਸ ਪਲਾਂਟ ਨੂੰ ‘ਗ੍ਰੀਨ ਪੀਸ ਇੰਟਰਨੈਸ਼ਨਲ’ ਨੇ ‘ਤੈਰਦੀ ਤਬਾਹੀ’ ਕਿਹਾ ਹੈ ਜਦਕਿ ਦੁਨੀਆ ਦੇ ਕਈ ਦੇਸ਼ ਪੁਤਿਨ ਸਰਕਾਰ ਦੇ ਇਸ ਕਦਮ ਨੂੰ ਖਤਰਿਆਂ ਭਰਿਆ ਦੱਸ ਰਹੇ ਹਨ| ਰੂਸ ਇਸ ਪਲਾਂਟ ਨੂੰ ਊਰਜਾ ਦਾ ਵੱਡਾ ਸਰੋਤ ਕਹਿੰਦਾ ਹੈ, ਜਿਸ ਦੀ ਵਰਤੋਂ ਉਹ ਸਹੀ ਕੰਮਾਂ ਲਈ ਕਰੇਗਾ ਪਰ ਜ਼ਿਆਦਾਤਰ ਵਾਤਾਵਰਣ ਵਾਦੀਆਂ ਨੇ ਵੀ ਇਸ ਨੂੰ ਤਬਾਹੀ ਦੱਸਿਆ ਹੈ| ਰੂਸ ਵਿੱਚ ਇਹ ਯੋਜਨਾ ਦੋ ਦਹਾਕੇ ਪਹਿਲਾਂ ਬਣੀ ਸੀ ਪਰ ਪੁਤਿਨ ਦੀ ਆਰਕਟਿਕ ਵਿਸਥਾਰ ਯੋਜਨਾ ਲਾਂਚ ਹੁੰਦੇ ਹੀ ਪਲਾਂਟ ਕੰਟਰੋਲ ਵਿੱਚ ਤੇਜ਼ੀ ਆਈ ਅਤੇ ਸਿਰਫ ਦੋ ਸਾਲਾਂ ਵਿੱਚ ਇਸ ਨੂੰ ਤਿਆਰ ਕਰ ਲਿਆ ਗਿਆ|
ਫਿਲਹਾਲ ਇਹ ਪਲਾਂਟ 472 ਫੁੱਟ ਲੰਬੇ ਇਕ ਪਲੈਟਫਾਰਮ ਤੇ ਰੱਖਿਆ ਗਿਆ ਹੈ| ਜਲਦੀ ਹੀ ਇਸ ਨੂੰ ਆਰਕਟਿਕ ਨਾਲ ਲੱਗਦੀ ਪੈਵੇਕ ਬੰਦਰਗਾਹ ਤੋਂ ਆਰਕਟਿਕ ਲਈ ਰਵਾਨਾ ਕੀਤਾ ਜਾਵੇਗਾ| ਪਲਾਂਟ ਨੂੰ ਆਰਕਟਿਕ ਵਿੱਚ ਕਦੋਂ ਸਥਾਪਿਤ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ|

Leave a Reply

Your email address will not be published. Required fields are marked *