ਤ੍ਰਿਪੋਲੀ ਵਿੱਚ ਅਮਰੀਕੀ ਦੂਤਘਰ ਹੈਡਕੁਆਰਟਰ ਉਤੇ ਗੋਲੀਬਾਰੀ

ਤ੍ਰਿਪੋਲੀ, 5 ਸਤੰਬਰ (ਸ.ਬ.) ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਵਿਚ ਸਰਕਾਰੀ ਬਲਾਂ ਅਤੇ ਮਿਲੀਸ਼ੀਆ ਵਿਚਕਾਰ ਜਾਰੀ ਹਿੰਸਕ ਝੜਪਾਂ ਵਿਚ ਬੀਤੇ ਦਿਨੀਂ ਅਮਰੀਕੀ ਦੂਤਘਰ ਹੈਡਕੁਆਰਟਰ ਉਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ| ਗ੍ਰਹਿ ਮੰਤਰਾਲੇ ਦੇ ਇਕ ਸੂਤਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਅਮਰੀਕੀ ਦੂਤਘਰ ਦੀ ਇਮਾਰਤ ਉਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ| ਮਿਜ਼ਾਈਲਾਂ ਕਾਰਨ ਅੱਗ ਲੱਗ ਗਈ, ਜਿਸ ਕਾਰਨ ਹੋਏ ਨੁਕਸਾਨ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ| ਸੂਤਰਾਂ ਨੇ ਕਿਹਾ ਕਿ ਅੱਗ ਬੁਝਾਊ ਕਰਮਚਾਰੀ ਇਮਾਰਤ ਤੱਕ ਨਹੀਂ ਪਹੁੰਚ ਸਕੇ ਕਿਉਂਕਿ ਇਹ ਇਮਾਰਤ ਰਾਜਧਾਨੀ ਦੇ ਦੱਖਣੀ ਬਾਹਰੀ ਇਲਾਕੇ ਵਿਚ ਤ੍ਰਿਪੋਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਸਥਿਤ ਹੈ, ਜਿੱਥੇ ਮੁੜ ਹਿੰਸਾ ਭੜਕ ਗਈ ਹੈ| ਸੂਤਰਾਂ ਨੇ ਕਿਹਾ ਕਿ ਦੂਤਘਰ ਇਮਾਰਤ ਫਿਲਹਾਲ ਖਾਲੀ ਹੈ| ਇੱਥੇ ਦੱਸ ਦਈਏ ਕਿ ਦੱਖਣੀ ਤ੍ਰਿਪੋਲੀ ਵਿਚ ਬੀਤੇ ਹਫਤੇ ਤੋਂ ਸਰਕਾਰੀ ਬਲਾਂ ਅਤੇ ਹਥਿਆਰਬੰਦ ਮਿਲੀਸ਼ੀਆ ਵਿਚਕਾਰ ਹਿੰਸਕ ਝੜਪਾਂ ਜਾਰੀ ਹਨ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ|

Leave a Reply

Your email address will not be published. Required fields are marked *