ਤ੍ਰਿਲੋਚਨ ਰਾਣਾ ਦੀ ਜੀਵਨੀ ਤੇ ਪੁਸਤਕ ਦੀ ਘੁੰਡ ਚੁਕਾਈ

ਐਸ ਏ ਐਸ ਨਗਰ, 7 ਫਰਵਰੀ (ਸ.ਬ.) ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਦਾ ਮੁੱਢ ਬੰਨ੍ਹ ਕੇ ਸੂਬੇ ਦੇ ਅਧਿਆਪਕਾਂ ਸਮੇਤ ਸੂਬੇ ਦੇ ਸਮੂਹ ਮੁਲਾਜ਼ਮਾਂ ਦੇ ਹਿਤਾਂ ਲਈ ਸਫ਼ਲ ਸੰਘਰਸ਼ਾਂ ਦੀ ਅਗਵਾਈ ਕਰਨ ਵਾਲ਼ੇ ਜੁਝਾਰੂ ਆਗੂ ਰਹੇ ਸਾਥੀ ਤ੍ਰਿਲੋਚਨ ਸਿੰਘ ਰਾਣਾ ਦੀ ਜੀਵਨੀ ‘ਮੁਲਾਜ਼ਮ, ਅਧਿਆਪਕ ਤੇ ਜਮਾਤੀ ਸੰਘਰਸ਼ਾਂ ਦਾ ਨਿਰਭੈ ਯੋਧਾ- ਸਾਥੀ ਤ੍ਰਿਲੋਚਨ ਸਿੰਘ ਰਾਣਾ’ ਦਾ ਵਿਮੋਚਨ ਅੱਜ ਪ੍ਰਾਚੀਨ ਕਲਾ ਕੇਂਦਰ, ਸੈਕਟਰ 71 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਮਾਰੋਹ ਪੂਰਵਕ ਆਯੋਜਿਤ ਹੋਇਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਟੀਯੂ ਦੇ ਪ੍ਰੈਸ ਸਕੱਤਰ ਹਰਨੇਕ ਮਾਵੀ ਨੇ ਦੱਸਿਆ ਕਿ ਸਮਾਗਮ ਦਾ ਅਰੰਭ ਸਾਥੀ ਤ੍ਰਿਲੋਚਨ ਰਾਣਾ, ਸਾਥੀ ਮੰਗਤ ਰਾਮ ਪਾਸਲਾ, ਜੀਟੀਯੂ ਦੇ ਸਾਬਕਾ ਜਨਰਲ ਸਕੱਤਰ ਹਰਕੰਵਲ ਸਿੰਘ, ਸੁਖਦੇਵ ਸਿੰਘ ਬੜੀ,  ਰਣਬੀਰ ਢਿੱਲੋਂ, ਪਸਸਫ਼ ਦੇ ਸੂਬਾਈ ਪ੍ਰਧਾਨ ਸਾਥੀ ਸਤੀਸ਼ ਰਾਣਾ ਦੇ ਪ੍ਰਧਾਨਗੀ ਮੰਡਲ ਨੇ ਪੁਸਤਕ ਲੋਕ-ਅਰਪਣ ਕਰਕੇ ਕੀਤਾ| ਸਟੇਜ ਸਕੱਤਰ ਸਾਥੀ ਵੇਦ ਪ੍ਰਕਾਸ਼ ਨੇ ਸਮਾਗਮ ਦੇ ਅਰੰਭ ਵਿੱਚ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੱਤੀ| ਸੰਸਥਾ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਨੇ ਪੁਸਤਕ ਬਾਰੇ ਪਰਚਾ ਪੜ੍ਹਦਿਆਂ ਸਾਥੀ ਤ੍ਰਿਲੋਚਨ ਰਾਣਾ ਨੂੰ ਮੁਲਾਜ਼ਮਾਂ ਦੇ ਸੰਘਰਸ਼ਾਂ ਦਾ ਸਮਾਨ-ਅਰਥੀ ਦੱਸਿਆ| ਨਾਮਵਰ ਸਾਹਿਤਕਾਰ ਡਾ. ਕਰਮਜੀਤ ਸਿੰਘ, ਨਾਵਲਕਾਰ ਜਸਵੀਰ ਮੰਡ, ਪ੍ਰੋ.              ਰਾਕੇਸ਼ ਰਮਨ ਅਤੇ ‘ਹੁਣ’ ਪੱਤਰਿਕਾ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਪੁਸਤਕ ਨੂੰ ਜਮਾਤੀ ਸੰਘਰਸ਼ਾਂ ਦਾ ਖ਼ਬਰਨਾਮਾ ਦਸਦਿਆਂ ਇਸ ਦੇ ਸਾਹਿਤਕ ਪੱਖ ਨੂੰ ਸ਼ਿੰਗਾਰਨ ਤੇ ਜ਼ੋਰ ਦਿੱਤਾ|
ਇਸ ਮੌਕੇ ਆਰ.ਐਮ.ਪੀ.ਆਈ. ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀਪੀਐਮ ਦੇ ਸਾਥੀ ਵਿਜੇ ਮਿਸ਼ਰਾ, ਜਮਾਤੀ ਸੰਘਰਸ਼ਾਂ ਦੌਰਾਨ ਸਾਥੀ ਤ੍ਰਿਲੋਚਨ ਰਾਣਾ ਦੇ ਨਾਲ਼ ਕੰਮ ਕਰਨ ਵਾਲ਼ੇ ਜੁਝਾਰੂ ਆਗੂਆਂ ਹਰਕੰਵਲ ਸਿੰਘ, ਸੁਖਦੇਵ ਸਿੰਘ ਬੜੀ,ਕਰਨੈਲ ਸਿੰਘ ਸੰਧੂ, ਕੇਸੀ ਸ਼ਰਮਾ, ਸੁਰਿੰਦਰ ਕੌਰ, ਸਤੀਸ਼ ਰਾਣਾ, ਮੱਖਣ ਕੋਹਾੜ, ਸੁਲੱਖਣ ਸਰਹੱਦੀ, ਰਣਬੀਰ ਢਿੱਲੋਂ, ਪ੍ਰੋ. ਲ਼ਾਲ ਸਿੰਘ, ਗਿ. ਜਗਤਾਰ ਸਿੰਘ ਅਤੇ ਹੋਰਨਾਂ ਬੁਲਾਰਿਆਂ ਨੇ ਮੌਜੂਦਾ ਸਮੇਂ ਨੂੰ ਕਿਰਤੀ ਵਰਗ ਉੱਤੇ ਸਾਮਰਾਜੀ ਤਾਕਤਾਂ ਦੇ ਜ਼ਬਰ ਦਾ ਭਿਆਨਕ ਦੌਰ ਗਰਦਾਨਦਿਆ| ਅੰਤ ਵਿੱਚ ਸਾਥੀ ਤ੍ਰਿਲੋਚਨ ਰਾਣਾ, ਉਹਨਾਂ ਦੀ ਪਤਨੀ ਮਨਜੀਤ ਕੌਰ ਅਤੇ ਸਪੁੱਤਰ ਨਵਤੇਜ ਬੈਂਸ ਵੀ ਇਸ ਮੌਕੇ ਮੌਜੂਦ ਸਨ|

Leave a Reply

Your email address will not be published. Required fields are marked *