ਤ੍ਰਿਵੈਣੀ ਦੇ ਬੂਟੇ ਲਗਾਏ

ਬਲੌਂਗੀ, 29 ਜੁਲਾਈ (ਪਵਨ ਰਾਵਤ) ਬਲੌਂਗੀ ਪਿੰਡ ਦੇ ਪੰਚ ਵਿਜੈ ਪਾਠਕ, ਪੰਚ ਦਲੀਪ ਸਿੰਘ ਕੰਗ ਅਤੇ ਬਲਰਾਮ ਸਿੰਘ ਗਊ ਸੇਵਕ ਵਲੋਂ ਪਿੰਡ ਬਲੌਂਗੀ ਦੇ ਹਾਈ ਸਕੂਲ, ਰਾਇਪੁਰ ਅਤੇ ਮੁਹਾਲੀ ਦੇ ਸੈਕਟਰ 57 ਦੇ ਸਾਹਮਣੇ ਪੈਂਦੀ ਥਾਂ ਤੇ ਤ੍ਰਿਵੈਣੀ ਦੇ ਬੂਟੇ ਲਗਾਏ ਗਏ| 
ਇਸ ਮੌਕੇ ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਬੂਟੇ ਲਗਾਉਣ ਦੇ ਨਾਲ-ਨਾਲ ਇੰਨ੍ਹਾਂ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਅਤੇ ਹਰਿਆ-ਭਰਿਆ ਰੱਖਿਆ ਜਾ ਸਕੇ|

Leave a Reply

Your email address will not be published. Required fields are marked *