ਤੰਗੋਰੀ ਦੇ ਸਰਕਾਰੀ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਕਿਤਾਬਾਂ ਅਤੇ ਹੋਰ ਸਾਮਾਨ ਵੰਡਿਆ

ਐਸ ਏ ਐਸ ਨਗਰ, 19  ਅਪ੍ਰੈਲ (ਸ.ਬ.) ਨਜ਼ਦੀਕੀ ਪੈਂਦੇ ਪਿੰਡ ਤੰਗੋਰੀ ਵਿਖੇ ਸਿਟੀ ਹਾਰਟ ਵੈਲਫੇਅਰ ਕਲੱਬ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ- ਕਿਤਾਬਾਂ ਅਤੇ ਹੋਰ
ਸਟੇਸ਼ਨਰੀ ਦਾ ਸਮਾਨ ਵੰਡਿਆ
ਗਿਆ | ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਮਨਜੀਤ ਸਿੰਘ ਵੀ ਵਿਸੇਸ਼ ਤੌਰ ਤੇ ਹਾਜਿਰ ਸਨ ਉਨ੍ਹਾਂ ਨੇ ਸਿਟੀ ਹਾਰਟ ਵੈਲਫੇਅਰ ਕਲੱਬ ਦੇ ਸਮੂਹ ਅਹੁੱਦੇਦਾਰਾਂ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਅਤੇ ਸਕੂਲੀ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ ਅਤੇ ਸਫਲਤਾ ਦੀ ਕੁੰਜੀ ਸਿਰਫ ਅਤੇ ਸਿਰਫ ਮਿਹਨਤ ਹੀ ਹੈ ਤੇ ਇਸ ਲਈ ਬੱਚਿਆਂ ਨੂੰ ਮਿਹਨਤ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਿਕਾ ਮਨਪ੍ਰੀਤ ਸੰਧੂ, ਕਲੱਬ ਦੇ ਪ੍ਰਧਾਨ ਨਰੇਸ਼ ਕੁਮਾਰ, ਮੀਤ ਪ੍ਰਧਾਨ ਰਾਕੇਸ਼ ਅਰੋੜਾ, ਜਨ. ਸਕੱਤਰ ਰਾਜਨ ਸ਼ਰਮਾ, ਵਿਜੇ ਦੀਕਸ਼ਿਤ, ਰੋਹਿਤ ਸ਼ਰਮਾ, ਗਿਆਨੀ ਕਰਮ ਸਿੰਘ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਸਮੂਹ ਸਟਾਫ ਹਾਜਰ ਸੀ |

Leave a Reply

Your email address will not be published. Required fields are marked *