‘ਤੰਦਰੁਸਤ ਪੰਜਾਬ’ ਮਿਸ਼ਨ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਕਰਵਾਈਆਂ

ਐਸ. ਏ. ਐਸ. ਨਗਰ, 5 ਜਨਵਰੀ (ਸ.ਬ.) ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਨੂੰ ਸਪਰਪਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਰਾਜ ਖੇਡਾਂ (ਲੜਕੇ) ਅੰਡਰ-14, ਦੇ ਤੀਜੇ ਤੇ ਅੰਤਿਮ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ|
ਜ਼ਿਲ੍ਹਾ ਖੇਡ ਅਫਸਰ ਸ੍ਰੀ ਕਰਤਾਰ ਸਿੰਘ ਨੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਕੀ ਦੇ ਮੁਕਾਬਲੇ ਵਿੱਚ ਜਲੰਧਰ ਨੇ ਪਹਿਲਾ, ਮੁਹਾਲੀ ਨੇ ਦੂਜਾ ਅਤੇ ਫਰੀਦਕੋਟ ਨੇ ਤੀਜਾ ਸਥਾਨ ਹਾਸਲ ਕੀਤਾ| ਜਦਕਿ ਜਮਨਾਸਟਿਕ ਦੇ ਪੈਰਲਲ ਬਾਰਸ ਮੁਕਾਬਲੇ ਵਿੱਚ ਮੁਹਾਲੀ ਦੇ ਜੈਕੀ ਨੇ ਪਹਿਲਾ, ਪਟਿਆਲਾ ਦੇ ਸਾਹਿਲ ਨੇ ਦੂਜਾ ਅਤੇ ਮੁਹਾਲੀ ਦੇ ਅਮਨ ਨੇ ਤੀਜਾ ਸਥਾਨ ਹਾਸਲ ਕੀਤਾ| ਇਸ ਦੌਰਾਨ ਮੁਹਾਲੀ ਨੇ 263 ਅੰਕ ਪ੍ਰਾਪਤ ਕਰਕੇ ਟੀਮ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ| ਜਦਕਿ ਪਟਿਆਲਾ ਨੇ 244 ਅੰਕਾਂ ਨਾਲ ਦੂਜਾ ਅਤੇ ਗੁਰਦਾਸਪੁਰ ਨੇ 215 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ| ਤੈਰਾਕੀ ਦੇ 50 ਮੀ. ਬਟਰਫਲਾਈ ਮੁਕਾਬਲੇ ਵਿੱਚ ਜਲੰਧਰ ਦੇ ਸ਼ਿਵਾਂਸ ਨੇ ਪਹਿਲਾ ਪਟਿਆਲਾ ਦੇਸਮਰ ਨੇ ਦੂਜਾ ਤੇ ਅੰਜਨ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ|

Leave a Reply

Your email address will not be published. Required fields are marked *