ਤੰਬਾਕੂ ਉਤਪਾਦਾਂ ਤੇ 28 ਪ੍ਰਤੀਸ਼ਤ ਟੈਕਸ ਲਗਾਉਣ ਲਈ ਵਿਤ ਮੰਤਰੀ ਨੂੰ ਅਪੀਲ ਕੀਤੀ

ਚੰਡੀਗੜ੍ਹ, 17 ਫਰਵਰੀ (ਸ.ਬ.) ਕੰਜਿਊਮਰ ਵਾਇਸ ਅਤੇ ਹੋਰ ਕੰਜਿਊਮਰ ਸੰਗਠਨਾਂ ਨੇ, ਵਿਤ ਮੰਤਰੀ ਅਰੁਣ ਜੇਟਲੀ ਨੂੰ ਜੀਐਸਟੀ ਵਿਵਸਥਾ ਦੇ ਤਹਿਤ ਤੰਬਾਕੂ ਉਤਪਾਦਾਂ ਤੇ 28 ਪ੍ਰਤਸ਼ਤ ਟੈਕਸ ਲਾਗੂ ਕਰਨ ਦੀ ਅਪੀਲ ਕੀਤੀ ਹੈ| 18 ਫਰਵਰੀ ਨੂੰ ਆਯੋਜਿਤ ਹੋਣ ਵਾਲੀ ਜੀਐਸਟੀ ਕੌਂਸਲ  ਦੀ ਮੀਟਿੰਗ ਤੋਂ ਪਹਿਲਾਂ, ਰਾਸ਼ਟਰੀ ਪੱਧਰ ਦੀ ਸੰਸਥਾ ਕੰਜਿਊਮਰ ਵਾਇਸ ਨੇ ਕੇਂਦਰੀ ਵਿਤ ਮੰਤਰੀ ਅਰੁਣ ਜੇਟਲੀ ਅਤੇ ਉਨ੍ਹਾਂ ਦੇ ਮੁੱਖ ਸਲਾਹਕਾਰਾਂ ਨੂੰ ਤੰਬਾਕੂ ਤੇ ਉਚ ਟੈਕਸ ਦਰ ਲਾਗੂ ਕਰਨ ਦੀ ਅਪੀਲ ਕੀਤੀ ਅਤੇ ਮੰਗ ਕੀਤੀ ਕਿ ਸਾਰੇ ਤੰਬਾਕੂ ਉਤਪਾਦ, ਖਾਸ ਕਰਕੇ ਬੀੜੀ ਨੂੰ ਨੁਕਸਾਨਦਾਇਕ ਉਤਪਾਦਾਂ ਦੀ ਸ਼੍ਰੇਣੀ ‘ਚ 28 ਪ੍ਰਤੀਸ਼ਤ ਜੀਐਸਟੀ ਵਾਧੂ ਲੇਵੀ ਦੇ ਨਾਲ ਸੰਭਵ ਉਚਿਤ ਦਰ ਤੇ ਰੱਖਿਆ ਜਾਵੇ| ਪੰਜਾਬ ਤੋਂ ‘ਸਿਟੀਜਨ ਅਵੇਅਰਨੈਸ ਗਰੁੱਪ’ ਕੰਜਿਊਮਰ ਵਾਇਸ ਦੀ ਸਹਿਯੋਗੀ ਸੰਸਥਾ ਵੀ ਆਪਣੇ ਰਾਜ ‘ਚ ਤੰਬਾਕੂ ਦੀ ਵਰਤੋਂ ਨੂੰ ਕੰਟਰੋਲ ਕਰਨ ਦੇ ਅਭਿਆਨ ਵਿੱਚ ਲੱਗੀ ਹੋਈ ਹੈ|
ਡਾ. ਰਿਜੋਜਾਨ, ਆਈਆਈਟੀ, ਅਸਿਸਟੈਂਟ ਪ੍ਰੋਫੈਸਰ, ਆਈਆਈਟੀ ਜੋਧਪੁਰ ਨੇ ਕਿਹਾ, ‘ਤੰਬਾਕੂ ਉਦਯੋਗ ਜਾਣਦਾ ਹੈ ਕਿ ਉਪਭੋਗਤਾਵਾਂ ਤੋਂ ਲਾਭ ਕਿਵੇਂ ਲੈਣਾ ਹੈ| ਇਸ ਲਈ ਇਹ ਹਰ ਸਾਲ ਟੈਕਸ ਵਿੱਚ ਜਿਸ ਵਾਧੇ ਦਾ ਪ੍ਰਸਤਾਵ ਕਰਦਾ ਹੈ ਉਸ ਨਾਲੋਂ ਬਹੁਤ ਜ਼ਿਆਦਾ ਵਾਧਾ ਕੀਮਤਾਂ ਵਿੱਚ ਕਰ ਲੈਂਦਾ ਹੈ| ਤੰਬਾਕੂ ਉਤਪਾਦਾਂ ਤੇ ਟੈਕਸ ਵਿੱਚ ਆਮ ਤੌਰ ਤੇ 10 ਪ੍ਰਤੀਸ਼ਤ, 15 ਪ੍ਰਤੀਸ਼ਤ ਵਾਧੇ ਦੀ ਆਸ ਕੀਤੀ ਜਾਂਦੀ ਹੈ ਪਰ ਇਸ ਵਾਰ ਬਜਟ ਵਿੱਚ ਸਿਰਫ 6 ਪ੍ਰਤੀਸ਼ਤ ਦੇ ਵਾਧੇ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਇਹ ਤੰਬਾਕੂ ਉਦਯੋਗ ਦੇ ਲਈ ਫਾਇਦੇਮੰਦ ਹੈ| ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਤੰਬਾਕੂ ਉਤਪਾਦਾਂ ਤੇ 28 ਫੀਸਦੀ ਦੀ ਸਭ ਤੋਂ ਟਾਪ ਡੀਮੇਰਿਟ ਰੇਟ ਅਤੇ ਇਸ ਤੇ ਸਭ ਤੋਂ ਜ਼ਿਆਦਾ ਸੰਭਵ ਨਾਲ ਲਾਗੂ ਕਰ ਦੇਵੇ| ਨਵੀਂ ਲਾਗੂ ਹੋਣ ਵਾਲੀ ਜੀਐਸਟੀ ਵਿਵਸਥਾ ਵਿੱਚ ਸੁਧਾਰ ਦੇ ਉਪਾਅ ਨਹੀਂ ਕੀਤੇ ਗਏ ਤਾਂ ਇਹ ਭਾਰਤ ਵਿੱਚ ਲੋਕਾਂ ਦੀ ਸਿਹਤ ਦੇ ਲਈ ਗੰਭੀਰ ਝਟਕਾ ਹੋਵੇਗਾ|
ਤੰਬਾਕੂ ਵਰਤਣ ਵਾਲਿਆਂ ਦੀ ਗਿਣਤੀ ਦੇ ਲਿਹਾਜ ਨਾਲ ਭਾਰਤ ਦੁਨੀਆਂ ਭਰ ਵਿੱਚ ਦੂਜੇ ਨੰਬਰ ਤੇ ਹੈ, (275 ਮਿਲੀਅਨ ਜਾਂ ਸਾਰੇ ਬਾਲਗਾਂ ਵਿੱਚ 35 ਪ੍ਰਤੀਸ਼ਤ) ਇਨ੍ਹਾਂ ਵਿੱਚੋਂ ਘੱਟ ਤੋਂ ਘੱਟ 10 ਲੱਖ ਲੋਕ ਹਰ ਸਾਲ ਤੰਬਾਕੂ ਨਾਲ ਸੰਬੰਧਿਤ ਬੀਮਾਰੀਆਂ ਨਾਲ ਮਰ ਜਾਂਦੇ ਹਨ| ਤੰਬਾਕੂ ਵਰਤੋਂ ਦੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਦੀ ਕੁਲ ਅਸਿੱਧੀ ਅਤੇ ਸਿੱਧੀ ਲਾਗਤ 2011 ਵਿੱਚ 1.04 ਲੱਖ ਕਰੋੜ (+17 ਬਿਲੀਅਨ) ਜਾਂ ਭਾਰਤ ਦੇ ਸਕਲ ਘਰੇਲੂ ਉਤਪਾਦ ਦਾ 1.16 ਪ੍ਰਤੀਸ਼ਤ ਹੈ| ਇਸ ਮਾਮਲੇ ਤੇ ਅਸ਼ਮਿਤ ਸਾਨਯਾਨ, ਮੁੱਖ ਸੰਚਾਲਨ ਅਧਿਕਾਰੀ, ਕੰਜਿਊਮਰ ਵਾਇਸ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਹੁਣ ਆਪਣੇ ਸਿਖ਼ਰ ਤੇ ਪਹੁੰਚ ਗਈ ਹੈ| ਉਨ੍ਹਾਂ ਕਿਹਾ ਕਿ ਜਦੋਂ ਕੀਮਤ ਵਧਦੀ ਹੈ, ਤਾਂ ਡਿਮਾਂਡ ਘਟਦੀ ਹੈ| ਲਿਹਾਜਾ, ਇਸ ਸਮੇਂ ਸਾਨੂੰ ਜ਼ਰੂਰਤ ਹੈ ਕਿ ਤੰਬਾਕੂ ‘ਤੇ ਟੈਕਸ ਦੀ ਦਰ ਨੂੰ ਜ਼ਿਆਦਾ ਲਾਗੂ ਕੀਤਾ ਜਾਵੇ (ਖਾਸ ਤੌਰ ਤੇ ਬੀੜੀ), ਜਿਸ ਨਾਲ ਤੰਬਾਕੂ ਦੇ ਸੇਵਨ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ|

Leave a Reply

Your email address will not be published. Required fields are marked *