ਤੰਬਾਕੂ ਕੰਟਰੋਲ ਸੈਲ ਨੇ ਹਾਲੀਵੁੱਡ ਅਭਿਨੇਤਾ ਪੀਅਰਸ ਬਰੋਸਨਨ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ, 14 ਫਰਵਰੀ (ਸ.ਬ.) ਦਿੱਲੀ ਸਰਕਾਰ ਦੇ ਤੰਬਾਕੂ ਕੰਟਰੋਲ ਸੈਲ ਨੇ ਹਾਲੀਵੁੱਡ ਅਭਿਨੇਤਾ ਪੀਅਰਸ ਬ੍ਰਰੋਸਨਨ ਨੂੰ ਨੋਟਿਸ ਜਾਰੀ ਕੀਤਾ ਹੈ| ਹਾਲੀਵੁੱਡ ਅਭਿਨੇਤਾ ਨੂੰ ਕਥਿਤ ਤੌਰ ਤੇ ਤੰਬਾਕੂ ਦੇ ਨਸ਼ੇ ਨੂੰ ਉਤਸ਼ਾਹਿਤ ਕਰਨ ਦਾ ਨੋਟਿਸ ਜਾਰੀ ਕੀਤਾ ਹੈ| ਦਿੱਲੀ ਸਰਕਾਰ ਨੇ ਤੰਬਾਕੂ ਕੰਟਰੋਲ ਸੈਲ ਦਾ ਕਹਿਣਾ ਹੈ ਕਿ ਪਾਨ ਮਸਾਲੇ ਦੀ ਆੜ ਵਿੱਚ ਤੰਬਾਕੂ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ|
ਜ਼ਿਕਰਯੋਗ ਹੈ ਕਿ ਤੰਬਾਕੂ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਪ੍ਰਤੀਬੰਧਿਤ ਹੈ| ਸੈਲ ਨੇ ਉਨ੍ਹਾਂ ਨੂੰ 10 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ| ਦਿੱਲੀ ਸਰਕਾਰ ਦੇ ਤੰਬਾਕੂ ਕੰਟਰੋਲ ਸੈਲ ਦੇ ਮੁਖੀ ਡਾ. ਐਸ.ਕੇ. ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਹਾਲੀਵੁੱਡ ਐਕਟਰ ਪਿਅਰਸ ਬਰੋਸਨਨ ਨੂੰ ਨੋਟਿਸ ਜਾਰੀ ਕੀਤਾ ਸੀ| ਨੋਟਿਸ ਜਾਰੀ ਹੋਣ ਤੋਂ ਬਾਅਦ ਪੀਅਰਸ ਨੇ ਇਸ਼ਤਿਹਾਰਬਾਜ਼ੀ ਬੰਦ ਕਰ ਦਿੱਤੀ ਸੀ| ਤੰਬਾਕੂ ਦੀਆਂ ਦੁਕਾਨਾਂ ਤੇ ਵੀ ਉਨ੍ਹਾਂ ਦੀ ਇਸ਼ਤਿਹਾਰਾਂ ਦੇ ਪੋਸਟਰ ਲਗਾਏ ਗਏ ਸਨ, ਜੋ ਕਿ ਗੈਰ-ਕਾਨੂੰਨੀ ਹੈ| ਇਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਸੈਲ ਨੇ ਦਿੱਲੀ ਵਿੱਚ ਕਈ ਦੁਕਾਨਾਂ ਤੋਂ ਪੋਸਟਰ ਹਟਵਾ ਦਿੱਤੇ ਸਨ|
ਜ਼ਿਕਰਯੋਗ ਹੈ ਕਿ ਪਾਨ ਮਸਾਲਾ ਵਿੱਚ ਸੁਪਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਨਾਲ ਕੈਂਸਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ| ਉਨ੍ਹਾਂ ਦੇ ਵਿਗਿਆਪਨ ਵਿੱਚ ਜਿਸ ਪਦਾਰਥ ਨੂੰ ਦਿਖਾਇਆ ਜਾਂਦਾ ਹੈ ਉਸ ਵਿੱਚ ਤੰਬਾਕੂ ਦਾ ਇਸਤੇਮਾਲ ਹੁੰਦਾ ਹੈ|
ਇਹ ਤੰਬਾਕੂ ਦੇ ਸਰੋਗੇਟ ਵਿਗਿਆਪਨ ਦੇ ਅਧਿਕਾਰ ਹੇਠ ਆਉਂਦਾ ਹੈ| ਇਹ ਹੀ ਕਾਰਨ ਹੈ ਕਿ ਸੰਬੰਧਿਤ ਕੰਪਨੀ ਦੁਆਰਾ ਇਹ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਜੇਕਰ ਉਹ ਇਸ ਨੋਟਿਸ ਦਾ ਜਵਾਬ ਨਹੀਂ ਦਿੰਦੇ ਤਾਂ ਉਨ੍ਹਾਂ ਤੇ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਜਾਂ ਦੋ ਸਾਲ ਦੀ ਕੈਦ ਹੋ ਸਕਦੀ ਹੈ|
63 ਸਾਲ ਦੇ ਅਭਿਨੇਤਾ ਦਾ ਕਹਿਣਾ ਹੈ ਕਿ ਉਹ ਸਿਰਫ ਇਕ ਮਾਊਥ ਫਰੈਸ਼ਨਰ/ਦੰਦਾਂ ਸਫ਼ੈਦ ਕਰਨ ਵਾਲੇ ਉਤਪਾਦ ਦੀ ਇਸ਼ਤਿਹਾਰ ਬਾਜ਼ੀ ਕਰ ਰਹੇ ਸਨ| ਉਹ ਇਸ ਪਾਨ ਮਸਾਲਾ ਦੇ ਬ੍ਰਾਂਡ ਵਿਚ ਆਪਣੀ ਇਸ ਤਰ੍ਹਾਂ ਦੀ ਈਮੇਜ ਨੂੰ ਲੈ ਕੇ ਹੈਰਾਨ ਅਤੇ ਉਦਾਸ ਹਨ|
ਸਰਕਾਰ ਨੇ ਪਾਨ ਮਸਾਲਾ ਗਰੁੱਪ ਨੂੰ ਵੀ ਇਹ ਪੁੱਛਿਆ ਹੈ ਕਿ ਕਿਉਂ ਨਾ ਉਨ੍ਹਾਂ ਦੇ ਖਿਲਾਫ ਵੀ ਦੰਡਕਾਰੀ ਕਾਰਵਾਈ ਸ਼ੁਰੂ ਕੀਤੀ ਜਾਵੇ|

Leave a Reply

Your email address will not be published. Required fields are marked *