ਥਾਈਲੈਂਡ ਨੇ ਸਾਲ 2009 ਦੇ ਬਾਅਦ ਪਹਿਲੀ ਵਾਰੀ ਮੌਤ ਦੀ ਸਜ਼ਾ ਕੀਤੀ ਲਾਗੂ

ਬੈਂਕਾਕ, 19 ਜੂਨ (ਸ.ਬ.) ਥਾਈਲੈਂਡ ਨੇ ਹੱਤਿਆ ਦੇ ਜ਼ੁਰਮ ਵਿਚ ਮੌਤ ਦੀ ਸਜ਼ਾ ਪਾਏ 26 ਸਾਲਾ ਇਕ ਨੌਜਵਾਨ ਦੀ ਸਜ਼ਾ ਨੂੰ ਪੂਰਾ ਕੀਤਾ ਹੈ| ਸਾਲ 2009 ਦੇ ਬਾਅਦ ਮੌਤ ਦੀ ਸਜ਼ਾ ਨੂੰ ਅੰਜ਼ਾਮ ਤੱਕ ਪਹੁੰਚਾਉਣ ਦਾ ਇਹ ਪਹਿਲਾ ਮਾਮਲਾ ਹੈ| ਸੋਧ ਵਿਭਾਗ ਨੇ ਇਹ ਜਾਣਕਾਰੀ ਦਿੱਤੀ| ਉਥੇ ਮਨੁੱਖੀ ਅਧਿਕਾਰ ਸੰਗਠਨ ਐਮਨੇਸਟੀ ਇੰਟਰਨੈਸ਼ਨਲ ਨੇ ਇਸ ਕਦਮ ਦੀ ਆਲੋਚਨਾ ਕੀਤੀ ਹੈ| 26 ਸਾਲਾ ਥੀਰਾਸਕ ਲੋਂਗਜੀ ਨੂੰ ਤ੍ਰਾਂਗ ਸੂਬੇ ਵਿਚ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ| ਸਜ਼ਾ ਸੁਣਾਏ ਜਾਣ ਦੇ 6 ਸਾਲ ਬਾਅਦ ਉਸ ਨੂੰ ਲੀਥਲ ਟੀਕਾ ਲਗਾ ਕੇ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ|
ਨਿਆਂ ਮੰਤਰਾਲੇ ਦੇ ਡਿਪਟੀ ਸਥਾਈ ਸਕੱਤਰ ਟੀ ਥਾਈਕੇਵ ਨੇ ਕਿਹਾ ਕਿ ਇੱਥੇ ਹਾਲੇ ਵੀ ਮੌਤ ਦੀ ਸਜ਼ਾ ਦੇਣ ਦਾ ਨਿਯਮ ਹੈ| ਅਸੀਂ ਇਸ ਨੂੰ ਹਾਲੇ ਰੱਦ ਨਹੀਂ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ ਦਿੱਤੀ ਗਈ ਸਜ਼ਾ ਕਾਨੂੰਨ ਮੁਤਾਬਕ ਸੀ| ਸੋਧ ਵਿਭਾਗ ਨੇ ਦੱਸਿਆ ਕਿ ਸਾਲ 1935 ਤੋਂ ਹੁਣ ਤੱਕ 325 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ| ਵਿਭਾਗ ਨੇ ਦੱਸਿਆ ਕਿ ਥੀਰਾਸਕ ਲੋਂਗਜੀ ਨੂੰ 11 ਦਸੰਬਰ 2003 ਵਿਚ ਬੰਦ ਕਰ ਦਿੱਤਾ ਗਿਆ ਸੀ| ਉਦੋਂ ਤੋਂ ਲੈ ਕੇ ਸਾਲ 2009 ਵਿਚਕਾਰ 6 ਕੈਦੀਆਂ ਨੂੰ ਟੀਕੇ ਲਗਾ ਕੇ ਸਜ਼ਾ ਨੂੰ ਪੂਰਾ ਕੀਤਾ ਗਿਆ| ਉਥੇ ਐਮਨੇਸਟੀ ਇੰਟਰਨੈਸ਼ਨਲ ਨੇ ਘਟਨਾ ਦੀ ਨਿੰਦਾ ਕੀਤੀ ਹੈ| ਉਸ ਨੇ ਕਿਹਾ ਕਿ ਇਹ ਜ਼ਿੰਦਗੀ ਜਿਉਣ ਦੇ ਅਧਿਕਾਰ ਦੀ ਗੰਭੀਰ ਉਲਘੰਣਾ ਹੈ|

Leave a Reply

Your email address will not be published. Required fields are marked *