ਥਾਈਲੈਂਡ : ਬੱਸ ਵਿੱਚ ਲੱਗੀ ਅੱਗ, 20 ਵਿਅਕਤੀ ਮਰੇ

ਬੈਂਕਾਕ, 30 ਮਾਰਚ (ਸ.ਬ.) ਥਾਈਲੈਂਡ ਦੇ ਸਰਹੱਦੀ ਸ਼ਹਿਰ ਤੋਂ ਬੈਂਕਾਕ ਜਾ ਰਹੀ ਇਕ ਬੱਸ ਵਿਚ ਅੱਗ ਲੱਗਣ ਨਾਲ ਉਸ ਵਿਚ ਸਵਾਰ ਮਿਆਂਮਾਰ ਦੇ 20 ਪ੍ਰਵਾਸੀ ਕਾਮਿਆਂ ਦੀ ਮੌਤ ਹੋ ਗਈ|
ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਬੱਸ ਵਿਚ ਅੱਗ ਕਿਵੇਂ ਲੱਗੀ| ਇਕ ਫੁਟੇਜ ਵਿਚ ਬੱਸ ਵਿਚ ਫਸੇ ਲੋਕ ਦਿਖਾਈ ਦੇ ਰਹੇ ਹਨ| ਤਾਕ ਆਫਤ ਰੋਕਥਾਮ ਅਤੇ ਬਚਾਅ ਕੇਂਦਰ ਦੇ ਪੋਲਾਵਤ ਸੈਪਸੋਂਗਸੁਕ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ 20 ਹੈ ਅਤੇ ਤਿੰਨ ਵਿਅਕਤੀ ਜ਼ਖਮੀ ਹਨ| ਤਾਕ ਸੂਬੇ ਵਿਚ ਇਕ ਬਚਾਅ ਕਰਮਚਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਸ ਵਿਚ 47 ਲੋਕ ਸਵਾਰ ਸਨ| ਇਹ ਹਾਦਸਾ ਉਤਰੀ-ਪੱਛਮੀ ਤਾਕ ਸੂਬੇ ਵਿਚ ਦੇਰ ਰਾਤ 1:25 ਤੇ ਹੋਇਆ| ਤਾਕ ਸੂਬੇ ਦੀ ਸੀਮਾ ਮਿਆਂਮਾਰ ਨਾਲ ਲੱਗਦੀ ਹੈ| ਥਾਈਲੈਂਡ ਵਿਚ ਹੇਠਲੇ ਵਰਗ ਦੇ ਅਤੇ ਗਰੀਬ ਪ੍ਰਵਾਸੀ ਕਾਮੇ ਅਕਸਰ ਸੁਰੱਖਿਆ ਕਮੀਆਂ ਅਤੇ ਸ਼ੋਸ਼ਣ ਦੇ ਸ਼ਿਕਾਰ ਹੋ ਜਾਂਦੇ ਹਨ|

Leave a Reply

Your email address will not be published. Required fields are marked *