ਥਾਈਲੈਂਡ ਵਿੱਚ ਆਸਟ੍ਰੇਲੀਅਨ ਵਿਅਕਤੀ ਨੂੰ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ

ਬੈਂਕਾਕ, 7 ਫਰਵਰੀ (ਸ.ਬ.) ਥਾਈਲੈਂਡ ਦੀ ਇੱਕ ਅਦਾਲਤ ਨੇ ਇੱਕ ਆਸਟ੍ਰੇਲੀਅਨ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ| ਐਨਟੋਨੀਓ ਬੈਗਨਾਟੋ ਨਾਮੀ ਇਸ ਵਿਅਕਤੀ ਨੂੰ ਅਦਾਲਤ ਵਲੋਂ ਇਹ ਸਜ਼ਾ ਵੇਨ ਸ਼ਨਾਈਡਰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਦਿੱਤੀ ਗਈ ਹੈ| ਸ਼ਨਾਈਡਰ ਥਾਈਲੈਂਡ ਦੇ ‘ਹੈਲਜ਼ ਐਂਜਲਸ’ ਨਾਮੀ ਪ੍ਰਸਿੱਧ ਗਿਰੋਹ ਦਾ ਇੱਕ ਮੈਂਬਰ ਸੀ ਅਤੇ ਉਸ ਨੂੰ ਸਾਲ 2015 ਵਿੱਚ ਅਗਵਾ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ| ਐਨਟੋਨੀਓ ਨੂੰ ਦੇਸ਼ ਦੀ ਪਟਾਇਆ ਅਪਰਾਧਕ ਅਦਾਲਤ ਵਲੋਂ ਸਜ਼ਾ ਸੁਣਾਈ ਗਈ| ਉਹ ਅਦਾਲਤ ਵਿੱਚ ਕੈਦੀਆਂ ਵਾਲੇ ਪਹਿਰਾਵੇ ਵਿੱਚ ਪੇਸ਼ ਹੋਇਆ| ਉਸ ਦੀਆਂ ਲੱਤਾਂ ਨੂੰ ਲੋਹੇ ਦੀਆਂ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ|
ਥਾਈਲੈਂਡ ਦੀ ਪੁਲੀਸ ਦਾ ਮੰਨਣਾ ਹੈ ਕਿ ਐਨਟੋਨੀਓ ਹੀ ਸ਼ਨਾਈਡਰ ਦੀ ਅਗਵਾਕਾਰੀ ਅਤੇ ਹੱਤਿਆ ਦਾ ਮਾਸਟਰਮਾਂਈਡ ਸੀ| ਇਸ ਦੇ ਨਾਲ ਹੀ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਯੂਰਪ ਤੋਂ ਲੈ ਕੇ ਏਸ਼ੀਆ ਤੱਕ ਫੈਲੇ ਹੋਏ ਬਹੁ ਮਿਲੀਅਨ ਡਰੱਗ ਨੈਟਵਰਕ ਕਾਰਨ ਪੈਦਾ ਹੋਏ ਸੰਘਰਸ਼ ਨੂੰ ਇਸ ਹੱਤਿਆ ਦੇ ਪਿੱਛੇ ਦਾ ਮੁੱਖ ਕਾਰਨ ਮੰਨਿਆ ਗਿਆ ਹੈ|

Leave a Reply

Your email address will not be published. Required fields are marked *