ਥਾਈਲੈਂਡ ਵਿੱਚ ਭਿਆਨਕ ਸੜਕ ਹਾਦਸੇ ਵਿੱਚ, ਮਿਆਂਮਾਰ ਦੇ 13 ਵਿਅਕਤੀਆਂ ਦੀ ਮੌਤ

ਬੈਂਕਾਕ, 24 ਨਵੰਬਰ (ਸ.ਬ.) ਥਾਈਲੈਂਡ ਵਿਚ ਵੈਨ ਅਤੇ ਟਰੱਕ ਵਿਚਕਾਰ ਹੋਈ ਟੱਕਰ ਦੌਰਾਨ ਮਿਆਂਮਾਰ ਦੇ 13 ਨਾਗਰਿਕ ਮਾਰੇ ਗਏ| ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵੈਨ ਸਰਹੱਦ ਤੇ ਸਥਿਤ ਮੀ ਸੋਟ ਤੋਂ ਬੈਂਕਾਕ ਵੱਲ ਆ ਰਹੀ ਸੀ ਅਤੇ ਸਿੰਗਬੁਰੀ ਸੂਬੇ ਵਿਚ ਅੱਜ ਤੜਕੇ ਇਹ 10 ਪਹੀਆਂ ਵਾਲੇ ਟਰੱਕ ਨਾਲ ਟਕਰਾ ਗਈ| ਟੱਕਰ ਤੋਂ ਬਾਅਦ ਵੈਨ ਵਿਚ ਅੱਗ ਲੱਗ ਗਈ, ਜਿਸ ਵਿਚ ਮਿਆਂਮਾਰ ਦੇ 13 ਵਿਅਕਤੀ ਮਾਰੇ ਗਏ| ਉਨ੍ਹਾਂ ਦੱਸਿਆ ਕਿ ਅਧਿਕਾਰੀ ਮ੍ਰਿਤਕਾਂ ਦੀ ਪਛਾਣ ਕਰ ਰਹੇ ਹਨ, ਕਿਉਂਕੀ ਲਾਸ਼ਾਂ ਬੁਰੀ ਤਰ੍ਹਾਂ ਨਾਲ ਸੜ ਗਈਆਂ ਹਨ| ਇਸ ਹਾਦਸੇ ਵਿਚ ਥਾਈਲੈਂਡ ਦਾ ਚਾਲਕ ਵੀ ਮਾਰਿਆ ਗਿਆ|

Leave a Reply

Your email address will not be published. Required fields are marked *