ਥਾਈਲੈਂਡ ਵਿੱਚ ਮਿਲੀ ਮੌਤ ਦੀ ਸਜ਼ਾ ਵਿਰੁੱਧ ਅਪੀਲ ਕਰੇਗਾ ਆਸਟ੍ਰੇਲੀਅਨ ਨਾਗਰਿਕ ਬੈਗਨਾਟੋ

ਬੈਂਕਾਕ/ਸਿਡਨੀ, 8 ਫਰਵਰੀ (ਸ.ਬ.) ਥਾਈਲੈਂਡ ਵਿੱਚ ਮੌਤ ਦੀ ਸਜ਼ਾ ਪ੍ਰਾਪਤ ਆਸਟ੍ਰੇਲੀਅਨ ਨਾਗਰਿਕ ਐਨਟੋਨੀਓ ਬੈਗਨਾਟੋ ਇਸ ਵਿਰੁੱਧ ਅਦਾਲਤ ਵਿੱਚ ਅਪੀਲ ਕਰੇਗਾ| ਇਸ ਸੰਬੰਧ ਵਿੱਚ ਆਸਟ੍ਰੇਲੀਆ ਦੇ ਵਿਦੇਸ਼ੀ ਮਾਮਲਿਆਂ ਅਤੇ ਵਪਾਰ ਸੰਬੰਧੀ ਵਿਭਾਗ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਐਨਟੋਨੀਓ ਆਪਣੀ ਮੌਤ ਦੀ ਸਜ਼ਾ ਵਿਰੁੱਧ ਅਦਾਲਤ ਵਿੱਚ ਅਪੀਲ ਦਾਇਰ ਕਰੇਗਾ ਅਤੇ ਉਸ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ| ਬੁਲਾਰੇ ਨੇ ਕਿਹਾ ਕਿ ਉਸ ਦਾ ਪਰਿਵਾਰ ਜੋ ਵੀ ਮਦਦ ਮੰਗੇਗਾ, ਉਸ ਨੂੰ ਦਿੱਤੀ ਜਾਵੇਗੀ| ਜ਼ਿਕਰਯੋਗ ਹੈ ਕਿ ਬੈਨਗਾਟੋ ਤੇ ਆਪਣੇ ਇੱਕ ਸਾਥੀ ਸ਼ੈਨੇਡਰ ਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ| ਇਸ ਕਾਰਨ ਅਦਾਲਤ ਨੇ ਉਸ ਨੂੰ ਮੰਗਲਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ| ਬੈਂਕਾਕ ਵਿੱਚ ਇਹ ਵੀ ਵਿਵਸਥਾ ਹੈ ਕਿ ਇਸ ਤਰ੍ਹਾਂ ਮਿਲੀ ਮੌਤ ਦੀ ਸਜ਼ਾ ਰਿਕਾਰਡ ਵਿੱਚ ਤਾਂ ਦਰਜ ਰਹਿੰਦੀ ਹੈ ਪਰ ਉਸ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ|

Leave a Reply

Your email address will not be published. Required fields are marked *