ਥਾਡ ਦਾ ਖਰਚ ਅਮਰੀਕਾ ਨੂੰ ਦੇਣਾ ਪਵੇਗਾ : ਦੱਖਣੀ ਕੋਰੀਆ

ਸਿਓਲ, 28 ਅਪ੍ਰੈਲ, (ਸ.ਬ.) ਦੱਖਣੀ ਕੋਰੀਆ ਨੇ ਅੱਜ ਸਾਫ ਕੀਤਾ ਕਿ ਦੇਸ਼ ਵਿੱਚ ਲੱਗਣ ਵਾਲੀ ਅਮਰੀਕੀ ਮਿਜ਼ਾਇਲ ਵਿਰੋਧੀ ਰੱਖਿਆ ਪ੍ਰਣਾਲੀ (ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ) ਥਾਡ ਦੇ ਖਰਚ ਦਾ ਭੁਗਤਾਨ ਅਮਰੀਕਾ ਨੂੰ ਦੇਣਾ ਪਵੇਗਾ| ਰੱਖਿਆ ਮੰਤਰਾਲੇ ਨੇ ਕਿਹਾ, ”ਇਸ ਮੁੱਦੇ ਤੇ ਸਾਡੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ| ਥਾਡ ਪ੍ਰਣਾਲੀ ਨੂੰ ਲਗਾਉਣ ਲਈ ਸਾਡੀ ਸਰਕਾਰ ਨੇ ਜ਼ਮੀਨ ਅਤੇ ਹੋਰ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਹਨ ਅਤੇ ਥਾਡ ਪ੍ਰਣਾਲੀ ਦੀ ਤੈਨਾਤੀ, ਸੰਚਾਲਨ ਅਤੇ ਰੱਖ-ਰਖਾਵ ਦੀ ਲਾਗਤ ਦਾ ਖਰਚ ਅਮਰੀਕਾ ਨੂੰ ਉਠਾਉਣਾ ਪਵੇਗਾ| ਰੱਖਿਆ ਮੰਤਰਾਲੇ ਦੀ ਇਹ ਪ੍ਰਤੀਕਿਰਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੇ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਦੱਖਣੀ ਕੋਰੀਆ ਥਾਡ ਪ੍ਰਣਾਲੀ ਦੀ ਲਾਗਤ ਦੇ ਖਰਚ ਦਾ ਭੁਗਤਾਨ ਕਰੇ| ਜਿਸ ਦੀ ਲਾਗਤ ਲਗਭਗ ਇਕ ਅਰਬ ਡਾਲਰ ਹੈ|

Leave a Reply

Your email address will not be published. Required fields are marked *