ਥਾਣਾ ਮਟੌਰ ਵਿਖੇ ਫਲ ਅਤੇ ਛਾਂ ਦਾਰ ਰੁੱਖਾਂ ਦੇ ਬੂਟੇ ਲਗਾਏ

ਐਸ. ਏ. ਐਸ. ਨਗਰ, 21 ਜੁਲਾਈ (ਸ.ਬ.) ਵਾਤਾਵਰਣ ਨੂੰਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਥਾਣਾ ਮਟੌਰ ਦੇ ਮੁਲਾਜਮਾ ਨੇ ਪੌਦੇ ਲਗਾਏ| ਇਸ ਦੌਰਾਨ ਕੁਰੱਪਸ਼ਨ ਫੋਰਮ ਐਨਜੀਓ ਦੇ ਨੁੰਮਾਇੰਦੇ ਵੀ ਸਾਮਿਲ ਰਹੇ ਅਤੇ ਫ਼ਲ ਅਤੇ ਛਾਂਦਾਰ ਪੌਦੇ ਲਗਾ ਕੇ ਨੌਜਵਾਨ ਪੀੜ੍ਹੀ ਨੂੰ ਵਾਤਾਵਰਨ ਬਚਾਉਣ ਦਾ ਸੱਦਾ ਦਿੱਤਾ| ਥਾਣਾ ਮਟੌਰ ਦੇ ਐਸ ਐਚ ਓ ਰਾਜੀਵ ਕੁਮਾਰ ਤੋਂ ਇਲਾਵਾ ਸਮੂਹ ਮੁਲਾਜ਼ਮਾਂ ਨੇ ਆਪਣੇ ਹੱਥੀਂ ਬੂਟੇ ਲਗਾਏ, ਇਸ ਮੌਕੇ ਉਘੇ ਸਮਾਜ ਸੇਵੀ ਜਗਮੀਤ ਸਿੰਘ ਬੱਬੂ, ਅਮਰਦੀਪ ਸਿੰਘ ਸ਼ੇਰਗਿੱਲ, ਪਰਮੀਤ ਸਿੰਘ ਜਨੇਰੀਆ, ਜਗਵਿੰਦਰ ਸਿੰਘ ਅਤੇ ਪੱਤਰਕਾਰ ਜਤਿੰਦਰ ਸੱਭਰਵਾਲ ਅਤੇ ਸਤਿੰਦਰ ਸੱਤੀ ਵੀ ਹਾਜ਼ਿਰ ਸਨ|
ਇਸ ਮੌਕੇ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਜਗਮੀਤ ਸਿੰਘ ਬੱਬੂ ਨੇ ਦੱਸਿਆ ਕਿ ਹੁਣ ਤੱਕ ਉਹ 800 ਦੇ ਕਰੀਬ ਬੂਟੇ ਲਗਾ ਚੁਕੇ ਹਨ ਅਤੇ ਬੀਤੇ ਦਿਨੀ ਫ਼ਰੀਦਕੋਟ ਵਿੱਚ ਛਬੀਲ ਲਗਾਕੇ 400 ਤੋਂ ਵੱਧ ਫ਼ਲ ਅਤੇ ਛਾਂਅਦਾਰ ਰੁੱਖਾਂ ਦੇ ਬੂਟੇ ਲੋਕਾਂ ਨੂੰ ਵੰਡ ਚੁਕੇ ਹਨ| ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਮੁਹਾਲੀ ਦੇ ਪਿੰਡਾਂ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਉਣਗੇ ਅਤੇ ਖ਼ਾਸ ਕਰ ਮੱਧ ਵਰਗੀ ਪਰਿਵਾਰਾਂ ਨੂੰ ਘਰਾਂ ਵਿੱਚ ਲਗਾਉਣ ਲਈ ਵਿਸ਼ੇਸ਼ ਫ਼ਲਦਾਰ ਬੂਟੇ ਭੇਂਟ ਕਰਨਗੇ| ਇਸ ਮੌਕੇ ਥਾਣਾ ਮਟੌਰ ਦੇ ਐਸ ਐਚ ਓ ਰਾਜੀਵ ਕੁਮਾਰ ਨੇ ਸਮੂਹ ਟੀਮ ਦਾ ਥਾਣੇ ਵਿੱਚ ਬੂਟੇ ਲਗਾਉਣ ਲਈ ਧੰਨਵਾਦ ਪ੍ਰਗਟ ਕੀਤਾ|

Leave a Reply

Your email address will not be published. Required fields are marked *