ਥਾਣਾ ਮਟੌਰ ਵਿਖੇ ਬਿਜਲੀ ਮੀਟਰ ਲੱਗਿਆ

ਐਸ. ਏ. ਐਸ. ਨਗਰ, 1 ਅਪ੍ਰੈਲ (ਸ.ਬ.) ਥਾਣਾ ਮਟੌਰ ਵਿਖੇ ਬਿਜਲੀ ਦਾ ਨਵਾਂ ਮੀਟਰ ਲੱਗ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆ ਐਸ ਐਚ ਓ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਥਾਣੇ ਵਿੱਚ ਨਵਾਂ ਬਿਜਲੀ ਮੀਟਰ ਲੱਗਣ ਨਾਲ ਬਿਜਲੀ ਸਪਲਾਈ ਬਹਾਲ ਹੋ ਗਈ ਹੈ|
ਜਿਕਰਯੋਗ ਹੈ ਕਿ ਪਹਿਲਾਂ ਥਾਣਾ ਮਟੌਰ ਵਲੋਂ ਕੁੰਡੀ ਰਾਹੀਂ ਬਿਜਲੀ ਸਪਲਾਈ ਲਈ ਜਾ ਰਹੀ ਸੀ, ਜਿਸ ਦੀ ਚਰਚਾ ਹੋਣ ਤੋਂ ਬਾਅਦ ਬਿਜਲੀ ਵਿਭਾਗ ਨੇ ਇਹ ਕੁੰਡੀ ਉਤਰਵਾ ਕੇ ਥਾਣੇ ਨੂੰ ਜੁਰਮਾਨਾ ਲਗਾ ਦਿੱਤਾ ਸੀ| ਥਾਣਾ ਪੁਲੀਸ ਵਲੋਂ ਨਵਾਂ ਮੀਟਰ ਅਪਲਾਈ ਕਰਨ ਤੋਂ ਬਾਅਦ ਅੱਜ ਨਵਾਂ ਮੀਟਰ ਲਗਾ ਦਿੱਤਾ ਗਿਆ|

Leave a Reply

Your email address will not be published. Required fields are marked *