ਥਾਣਾ ਸ਼ੰਭੂ ਪੁਲੀਸ ਵਲੋਂ ਚੋਰੀ ਕੀਤੀ ਟ੍ਰਾਲੀ ਬਰਾਮਦ, ਇਕ ਕਾਬੂ

ਰਾਜਪੁਰਾ, 28 ਜਨਵਰੀ (ਅਭਿਸ਼ੇਕ ਸੁਦ) ਥਾਣਾ ਸ਼ੰਭੂ ਦੀ ਪੁਲੀਸ ਨੇ ਟਾਇਲਾਂ ਦੀ ਫੈਕਟਰੀ ਵਿੱਚ ਪਿਛਲੇ ਦਿਨੀਂ ਹੋਈ ਚੋਰੀ ਦਾ ਦੁਸਰਾ ਦੋਸ਼ੀ ਵੇ ਕਾਬੂ ਕਰ ਲਿਆ ਹੈ| ਉਸਦੇ ਕੋਲੋਂ ਚੋਰੀ ਕੀਤੀ ਟ੍ਰਾਲੀ ਬਰਾਮਦ ਕਰ ਲਈ ਹੈ| ਥਾਣਾ ਸ਼ੰਭੂ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੰਭੂ ਵਿੱਚ ਇੱਕ ਟਾਈਲਾਂ ਦੀ ਫੈਕਟਰੀ ਵਿੱਚ 3 ਜਨਵਰੀ ਨੂੰ ਚੋਰੀ ਹੋਈ ਸੀ ਜਿਸਤੋਂ ਬਾਅਦ ਪੁਲੀਸ ਨੇ ਫੈਕਟਰੀ ਦੇ ਮਾਲਿਕ ਪਵਨ ਕੁਮਾਰ ਵਾਸੀ ਸਮਾਣਾ ਦੇ ਬਿਆਨਾਂ ਦੇ ਅਧਾਰ ਤੇ ਸਤਿੰਦਰ ਪਾਲ ਸਿੰਘ ਵਾਸੀ ਮਰਦਾਪੁਰ, ਗੁਰਦੀਪ ਸਿੰਘ ਮਰਦਾਪੁਰ ਸਮੇਤ ਕੁਝ ਵਿਅਕਤੀਆਂ ਤੇ ਚੋਰੀ ਦਾ ਮੁਕੱਦਮਾ ਦਰਜ ਕਰਕੇ ਸਤਿੰਦਰ ਪਾਲ ਸਿੰਘ ਨੂੰ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਸੀ|
ਉਹਨਾਂ ਦਸਿਆ ਕਿ ਥਾਣਾ ਸ਼ੰਭੂ ਪੁਲੀਸ ਦੂਸਰੇ ਦੋਸ਼ੀ ਗੁਰਦੀਪ ਸਿੰਘ ਦੀ ਤਲਾਸ਼ ਵਿੱਚ ਲੱਗੀ ਹੋਈ ਸੀ ਤਾਂ ਬੀਤੇ ਦਿਨ ਏ ਐਸ ਆਈ ਮੋਹਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਸਮੇਤ ਘਨੌਰ ਮੌੜ ਤੇ ਗੁਰਦੀਪ ਸਿੰਘ ਨੂੰ ਕਾਬੂ ਕਰ ਲਿਆ ਜੋ ਕਿ ਬੱਸ ਤੇ ਚੜ ਕੇ ਫ਼ਰਾਰ ਹੋਣ ਦੀ ਤਾਕ ਵਿੱਚ ਸੀ| ਪੁਲੀਸ ਨੇ ਗੁਰਦੀਪ ਸਿੰਘ ਕੋਲੋਂ ਚੋਰੀ ਕੀਤੀ ਟ੍ਰਾਲੀ ਬਰਾਮਦ ਕਰ ਲਈ ਹੈ|

Leave a Reply

Your email address will not be published. Required fields are marked *