ਦਖਣੀ ਸੂਡਾਨ ਵਿੱਚ ਮਨੁੱਖੀ ਕਤਲੇਆਮ ਦਾ ਖਤਰਾ : ਬਾਨ ਕੀ ਮੂਨ

ਸਿਓਲ, 20 ਦਸੰਬਰ (ਸ.ਬ.) ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਬਾਨ ਕੀ ਮੂਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅੱਗੇ ਦੱਖਣੀ ਸੂਡਾਨ ਵਿੱਚ ਹਥਿਆਰਾਂ ਨੂੰ ਲਿਆਉਣ ਅਤੇ ਲਿਜਾਣ ਤੇ ਰੋਕ ਲਗਾਉਣ ਦੀ ਅਪੀਲ ਦੋਹਰਾਈ| ਉਨ੍ਹਾਂ ਇਸ ਨੂੰ ਦੁਹਰਾਉਂਦੇ ਹੋਏ ਸ਼ੱਕ ਪ੍ਰਗਟ ਕੀਤਾ ਹੈ ਕਿ ਜੇਕਰ ਸਮਾਂ ਰਹਿੰਦਿਆਂ ਕਾਰਵਾਈ ਨਾ ਕੀਤੀ ਗਈ ਤਾਂ ਇੱਥੇ ਮਨੁੱਖੀ ਕਤਲੇਆਮ ਸ਼ੁਰੂ ਹੋ ਸਕਦਾ ਹੈ| ਮੂਨ ਨੇ ਸੁਰੱਖਿਆ ਪ੍ਰੀਸ਼ਦ ਵਿੱਚ ਕਿਹਾ,”ਜੇਕਰ ਅਸੀਂ ਕਾਰਵਾਈ ਕਰਨ ਵਿੱਚ ਅਸਫਲ ਰਹੇ ਤਾਂ ਦੱਖਣੀ ਸੂਡਾਨ ਵੱਡੇ ਪੱਧਰ ਤੇ ਅੱਤਿਆਚਾਰ ਦੀ ਰਾਹ ਤੇ ਖੜ੍ਹਾ ਹੋਵੇਗਾ|” ਸੁਰੱਖਿਆ ਪ੍ਰੀਸ਼ਦ ਨੂੰ ਦੱਖਣੀ ਸੂਡਾਨ ਵਿੱਚ ਹਥਿਆਰਾਂ ਦੇ ਵਧਣ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ|

Leave a Reply

Your email address will not be published. Required fields are marked *