ਦਮਿਸ਼ਕ ਦੇ ਨੇੜੇ ਗੋਲਾਬਾਰੀ ਵਿੱਚ 6 ਬੱਚਿਆਂ ਸਮੇਤ 19 ਵਿਅਕਤੀਆਂ ਦੀ ਮੌਤ

ਦੌਮਾ, 18 ਨਵੰਬਰ (ਸ.ਬ.) ਸੀਰੀਆਈ ਪ੍ਰਸ਼ਾਸਨ ਨੇ ਦਮਿਸ਼ਕ ਦੇ ਨੇੜੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਪੂਰਵੀ ਘੌਟਾ ਵਿੱਚ ਗੋਲਾਬਾਰੀ ਕੀਤੀ ਜਿਸ ਵਿਚ 6 ਬੱਚਿਆਂ ਸਮੇਤ ਘੱਟ ਤੋਂ ਘੱਟ 19 ਨਾਗਰਿਕ ਮਾਰੇ ਗਏ| ਇਕ ਸੁਪਰਵਾਈਜ਼ਰ ਨੇ ਅੱਜ ਦੱਸਿਆ ਕਿ ਸੀਰੀਆ ਦੀ ਰਾਜਧਾਨੀ ਦੇ ਪੂਰਵ ਵਿਚ ਸਥਿਤ ਬਾਹਰੀ ਇਲਾਕੇ ਵਿਚ ਵਿਦਰੋਹੀਆਂ ਅਤੇ ਫੌਜ਼ੀਆਂ ਦੇ ਵਿਚ ਵੱਧਦੇ ਸੰਘਰਸ਼ ਵਿਚਕਾਰ ਇਹ ਨਵੀਂ ਘਟਨਾ ਸਾਹਮਣੇ ਆਈ ਹੈ| ਬੀਤੇ ਦਿਨ ਵਿਦਰੋਹੀਆਂ ਦੀ ਗੋਲਾਬਾਰੀ ਵਿਚ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ| ਸੀਰੀਅਨ ਆਬਰਜੈਟਰੀ ਫਾਰ ਹਿਊਮਨ ਰਾਇਟਸ ਮੁਤਾਬਕ, ਮੰਗਲਵਾਰ ਤੋਂ ਹੁਣ ਤੱਕ 52 ਨਾਗਰਿਕਾਂ ਦੀ ਮੌਤ ਹੋਈ ਹੈ ਜਿਸ ਵਿੱਚੋਂ ਸਾਰਾ ਪੂਰਵੀ ਘੌਟਾ ਦੇ ਹਨ| ਇਸ ਸਥਾਨ ਉਤੇ ਮਨੁੱਖੀ ਹਾਲਤ ਤਰਸਯੋਗ ਹੈ| ਨਿਗਰਾਨੀ ਕੇਂਦਰ ਦੇ ਪ੍ਰਮੁੱਖ ਰਾਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਸੀਰੀਆਈ ਪ੍ਰਸ਼ਾਸਨ ਦੁਆਰਾ ਕੀਤੀ ਗਈ ਗੋਲਾਬਾਰੀ ਬੀਤੇ ਦਿਨ ਦੌਮਾ ਵਿਚ ਕੀਤੇ ਗਏ ਹਵਾਈ ਹਮਲੇ ਵਿਚ 5 ਬੱਚੇ ਅਤੇ 3 ਆਪਾਤਕਾਲੀਨ ਕਰਮਚਾਰੀਆਂ ਸਮੇਚ 13 ਲੋਕ ਮਾਰੇ ਗਏ ਹਨ| ਕਿਸੇ ਸੁਪਰਵਾਈਜ਼ਰ ਦੱਸਿਆ ਕਿ ਪੂਰਵੀ ਘੌਟਾ ਵਿਚ ਪ੍ਰਸ਼ਾਸਨ ਦੁਆਰਾ ਕਿਤੇ ਹੋਰ ਥਾਂ ਕੀਤੇ ਗਏ ਹਮਲੇ ਵਿੱਚ ਛੇ ਹੋਰ ਵਿਅਕਤੀ ਮਾਰੇ ਗਏ|

Leave a Reply

Your email address will not be published. Required fields are marked *