ਦਮਿਸ਼ਕ ਹਵਾਈ ਅੱਡੇ ਨੇੜੇ ਹੋਇਆ ਭਿਆਨਕ ਧਮਾਕਾ

ਬੈਰੂਤ, 27 ਅਪ੍ਰੈਲ (ਸ.ਬ.)  ਦਮਿਸ਼ਕ ਹਵਾਈ ਅੱਡੇ ਨੇੜੇ  ਤੜਕੇ ਇਕ ਭਿਆਨਕ ਧਮਾਕਾ ਹੋਇਆ| ਨਿਗਰਾਨੀ ਸਮੂਹ ਨੇ ਇਸ ਦੇ ਕਾਰਨਾਂ ਦਾ ਉਲੇਖ ਕੀਤੇ ਬਿਨਾ ਇਸ ਦੀ ਜਾਣਕਾਰੀ ਦਿੱਤੀ ਹੈ| ‘ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ’ ਦੇ ਪ੍ਰਮੁੱਖ ਰਾਮੀ ਰਹਮਾਨ ਨੇ ਕਿਹਾ ਧਮਾਕਾ ਕਾਫੀ ਭਿਆਨਕ ਸੀ, ਜਿਸ ਦੀ ਆਵਾਜ਼ ਦਮਿਸ਼ਕ ਵਿਚ ਵੀ ਸੁਣੀ ਗਈ| ਦਮਿਸ਼ਕ ਹਵਾਈ ਅੱਡਾ ਸੀਰੀਆਈ ਰਾਜਧਾਨੀ ਤੋਂ 25 ਕਿਲੋਮੀਟਰ ਦੱਖਣੀ ਪੂਰਬ ਵਿਚ ਸਥਿਤ ਹੈ| ਯੁੱਧ ਪੀੜਤ ਸੀਰੀਆ ਤੋਂ ਆਪਣੇ ਸੂਤਰਾਂ ਦੇ ਜ਼ਰੀਏ ਜਾਣਕਾਰੀ ਹਾਸਲ ਕਰਨ ਵਾਲੀ ਬ੍ਰਿਟੇਨ ਦੀ  ਆਬਜ਼ਰਵੇਟਰੀ ਨੇ ਧਮਾਕੇ ਦੇ ਹਵਾਈ ਅੱਡੇ ਦੇ ਅੰਦਰ ਨਾ ਹੋਣ ਦੀ ਪੁਸ਼ਟੀ ਕੀਤੀ ਹੈ| ਅਬਦੀਲ ਰਹਿਮਾਨ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਘਟਨਾ ਵਾਲੀ ਥਾਂ ਤੇ ਅੱਗ ਲੱਗੀ ਹੋਈ ਹੈ| ਅਜੇ ਤੱਕ ਇਸ ਧਮਾਕੇ ਵਿਚ ਕਿਸੇ ਦੀ ਮੌਤ ਜਾਂ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ|

Leave a Reply

Your email address will not be published. Required fields are marked *