ਦਯਾਸ਼ੰਕਰ ਦੀ ਗ੍ਰਿਫਤਾਰੀ ਨਹੀਂ ਹੋਵੇਗੀ, ਭਾਜਪਾ-ਐਸ.ਪੀ. ਦੀ ਮਿਲੀਭਗਤ : ਮਾਇਆਵਤੀ

ਨਵੀਂ ਦਿੱਲੀ, 27 ਜੁਲਾਈ (ਸ.ਬ.) ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਰਾਜ ਸਭਾ ਵਿਚ ਉੱਤਰ ਪ੍ਰਦੇਸ਼ ਦੀ ਅਖਿਲੇਸ਼ ਸਰਕਾਰ ਤੇ ਗੰਭੀਰ ਦੋਸ਼ ਲਗਾਇਆ| ਮਾਇਆਵਤੀ ਨੇ ਕਿਹਾ ਕਿ ਭਾਜਪਾ ਦੇ ਸਾਬਕਾ ਨੇਤਾ ਦਯਾਸ਼ੰਕਰ ਸਿੰਘ ਦੇ ਬਿਆਨ ਦੀ ਨਿੰਦਾ ਹੋਈ ਸੀ ਪਰ ਲੱਗਦਾ ਹੈ ਕਿ ਭਾਜਪਾ ਉਸ ਨੂੰ ਬਚਾ ਰਹੀ ਹੈ| ਮਾਇਆਵਤੀ ਅਨੁਸਾਰ ਭਾਜਪਾ ਅਤੇ ਸਮਾਜਵਾਦੀ ਪਾਰਟੀ ਦੀ ਯੂ.ਪੀ. ਵਿਚ ਮਿਲੀ ਭਗਤ ਹੈ| ਇਸ ਮੁੱਦੇ ਤੇ ਦੋਵੇਂ ਪਾਰਟੀਆਂ ਡਰਾਮਾ ਕਰ ਰਹੀਆਂ ਹਨ| ਮਾਇਆਵਤੀ ਨੇ ਕਿਹਾ,”ਮੈਂ ਸਮਝਦੀ ਹਾਂ ਕਿ ਦਯਾਸ਼ੰਕਰ ਦੀ ਗ੍ਰਿਫਤਾਰੀ ਨਹੀਂ      ਹੋਵੇਗੀ| ਮੈਂ ਭਾਜਪਾ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਉਹ ਇਕ ਔਰਤ ਦੇ ਸਨਮਾਨ ਲਈ ਕਿਉਂ ਕਦਮ ਨਹੀਂ ਚੁੱਕ ਰਹੀ ਹੈ|

Leave a Reply

Your email address will not be published. Required fields are marked *