ਦਰਖਤਾਂ ਤੋਂ ਡਿੱਗਦੇ ਪੱਤਿਆਂ ਅਤੇ ਕੂੜੇ ਨੂੰ ਅੱਗ ਲਗਾਉਣ ਵਾਲੇ ਅਨਸਰਾਂ ਤੇ ਹੋਵੇ ਸਖਤ ਕਾਰਵਾਈ

ਵਾਤਾਵਰਨ ਵਿਚ ਲਗਾਤਾਰ ਪ੍ਰਦੂਛਨ ਅਤੇ ਇਸ ਕਾਰਨ ਆਮ ਲੋਕਾਂ ਦੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਦੀ ਚਰਚਾ ਅੱਜ ਕੱਲ ਹਰ ਘਰ ਵਿੱਚ ਹੁੰਦੀ ਹੈ ਅਤੇ ਇਹ ਮੁੱਦਾ ਇਸ ਵੇਲੇ ਸਾਡੇ ਦੇਛ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ| ਪਿਛਲੇ ਦਿਨਾਂ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਛਾਈ ਧੁੰਦ (ਜਿਸ ਵਿੱਚ ਜਹਿਰੀਲੀਆਂ ਗੈਸਾਂ ਅਤੇ ਧੂਏ ਦੀ ਹੀ ਮਾਤਰਾ ਜਿਆਦਾ ਸੀ) ਨੇ ਜਿੱਥੇ ਲਗਾਤਾਰ ਵੱਧਦੇ ਪ੍ਰਦੂਸ਼ਨ ਤੇ ਕਾਬੂ ਕਰਨ ਵਿੱਚ ਸਰਕਾਰ ਦੀ ਨਾਕਾਮੀ ਨੂੰ ਜਾਹਿਰ ਕੀਤਾ ਹੈ ਉੱਥੇ ਇਸਨੇ ਲੋਕਾਂ ਨੂੰ ਪ੍ਰਦੂਸ਼ਣ ਦੇ ਖਤਰੇ ਕਾਰਨ ਹੋਣ ਮਨੁੱਖੀ ਸਿਹਤ ਨੂੰ ਵਾਲੇ ਨੁਕਸਾਨ ਬਾਰੇ ਚੇਤੰਨ ਵੀ ਕੀਤਾ ਹੈ| ਅੱਜਕੱਲ ਜਿਸਨੂੰ ਵੀ ਵੇਖੋ ਗਲੋਬਲ ਵਾਰਮਿੰਗ ਕਾਰਨ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਦੀ ਚਰਚਾ ਕਰਦਾ ਦਿਖਦਾ ਹੈ| ਪਰੰਤੂ ਸਥਾਨਕ ਪ੍ਰਛਾਛਨ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਉਸ ਵਲੋਂ ਛਹਿਰ ਵਿੱਚ ਇਕੱਤਰ ਹੋਣ ਵਾਲੇ ਕੂੜੇ ਅਤੇ ਹੋਰ ਆੜ ਕਬਾੜ ਨੂੰ ਅੱਗ ਲਗਾਉੁਣ ਦੀ ਕਾਰਵਾਈ ਤੇ ਰੋਕ ਲਗਾਉਣ ਲਈ ਅਸਰਦਾਰ ਢੰਗ ਨਾਲ ਕਾਰਵਾਈ ਕਰਨ ਦੀ ਥਾਂ ਵਾਤਾਵਰਨ ਦੇ ਵੱਡੀ ਪੱਧਰ ਤੇ ਕੀਤੇ ਜਾਣ ਵਾਲੇ ਘਾਣ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਇਸ ਸਮੱਸਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ|
ਸ਼ਹਿਰ ਵਿੱਚ ਸਫਾਈ ਦਾ ਕੰਮ ਕਰਨ ਵਾਲਿਆਂ ਵਲੋਂ ਦਰਖਤਾਂ ਤੋਂ ਡਿੱਗਣ ਵਾਲੇ ਪੱਤਿਆਂ ਅਤੇ ਹੋਰ ਆੜ ਕਬਾੜ ਨੂੰ ਇੱਕਤਰ ਕਰਕੇ ਅੱਗ ਲਗਾਉਣ ਦੀ ਇਹ ਕਾਰਵਾਈ ਬਹੁਤ ਪੁਰਾਣੀ ਹੈ| ਇਸ ਨਾਲ ਫੈਲਣ ਵਾਲੇ ਪ੍ਰਦੂਛਨ ਨਾਲ ਵਾਤਾਵਰਣ ਨੂੰ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਪਰੰਤੂ ਇਸਦੇ ਬਾਵਜੂਦ ਇਸਤੇ ਕਾਬੂ ਕਰਨ ਲਈ ਕੋਈ ਕਾਰਵਾਈ ਨਹੀਂ ਹੁੰਦੀ| ਇਹਨਾਂ ਲੋਕਾਂ ਵਲੋਂ ਕੂੜੇ ਨੂੰ ਅੱਗ ਲਗਾਉਣ ਦੀ ਇਹ ਕਾਰਵਾਈ ਅਕਸਰ ਉਹਨਾਂ ਥਾਂਵਾਂ ਤੇ ਅੰਜਾਮ ਦਿੱਤੀ ਜਾਂਦੀ ਹੈ ਜਿੱਥੇ ਆਮ ਲੋਕਾਂ ਦੀ ਆਵਾਜਾਈ ਘੱਟ ਹਵੇ ਅਤੇ ਆਸਪਾਸ ਉਜਾੜ ਹੋਣ ਕਾਰਨ ਇਸਦਾ ਕਿਸੇ ਨੂੰ ਪਤਾ ਨਾ ਲੱਗ ਸਕੇ| ਇਹ ਕਾਰਵਾਈ ਅਕਸਰ ਦਿਨ ਢਲਣ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਅੰਜਾਮ ਦਿਤੀ ਜਾਂਦੀ ਹੈ ਤਾਂ ਜੋ ਸਰਕਾਰੀ ਅਧਿਕਾਰੀਆਂ ਦੇ ਛੁਟੀ ਤੇ ਜਾ ਚੁੱਕੇ ਹੋਣ ਕਾਰਨ ਕੂੜੇ ਨੂੰ ਅੱਗ ਲਗਾਉਣ ਉਪਰੰਤ ਹੋਣ ਵਾਲੀ ਕਾਰਵਾਈ ਤੋਂ ਬਚਿਆ ਜਾ ਸਕੇ| ਸਥਾਨਕ ਫੇੰ 8 ਵਿੱਚ ਲਈਅਰ ਵੈਲੀ ਅਤੇ ਗੁਰਦੁਆਰਾ ਅੰਬ ਸਾਹਿਬ ਦੇ ਸਾਮ੍ਹਣੇ ਪੈਂਦੀ (ਫੇੰ 7 ਵਾਲੇ ਪਾਸੇ) ਖਾਲੀ ਥਾਂ ਤੇ ਬਣੇ ਕੂੜਾ ਡੰਪ ਵਿੱਚ ਇਕੱਤਰ ਹੁੰਦੇ ਕੂੜੇ ਨੂੰ ਅੱਗ ਲਗਾਉਣ ਦੀ ਇਹ ਕਾਰਵਾਈ ਅਕਸਰ ਅੰਜਾਮ ਦਿੱਤੀ ਜਾਂਦੀ ਹੈ| ਇਸ ਤਰੀਕੇ ਨਾਲ ਦਰਖਤਾਂ ਤੋਂ ਡਿੱਗਦੇ ਪੱਤਿਆਂ ਅਤੇ ਕੂੜੇ ਨੂੰ ਅੱਗ ਲਗਾਉਣ ਦੀ ਇਹ ਕਾਰਵਾਈ ਜਿੱਥੇ ਛਹਿਰ ਦੇ ਵਾਤਾਵਰਨ ਲਈ ਬਹੁਤ ਨੁਕਸਾਨਦਾਇਕ ਹੈ ਉੱਥੇ ਇਸਦਾ ਆਮ ਲੋਕਾਂ ਦੀ ਸਿਹਤ ਤੇ ਇਸਦਾ ਬਹੁਤ ਬੁਰਾ ਅਸਰ ਪੈਂਦਾ ਹੈ|
ਕਾਨੂੰਨ ਅਨੁਸਾਰ ਛਹਿਰ ਵਿੱਚ ਕਿਸੇ ਵੀ ਰੂਪ ਵਿੱਚ ਇਕੱਤਰ ਹੋਣ ਵਾਲੇ ਕੂੜੇ ਨੂੰ ਅੱਗ ਨਹੀਂ ਲਗਾਈ ਜਾ ਸਕਦੀ ਪਰੰਤੂ ਅਜਿਹੀਆਂ ਸੁਨਸਾਨ ਥਾਵਾਂ ਤੇ ਕੂੜੇ ਨੂੰ ਅੱਗ ਲਗਾਉਣ ਦੀ ਇਹ ਕਾਰਵਾਈ ਅਕਸਰ ਸਾਮ੍ਹਣੇ ਆਉਂਦੀ ਰਹਿੰਦੀ ਹੈ| ਕੂੜੇ ਨੂੰ ਅੱਗ ਲਗਾ ਕੇ ਛਹਿਰ ਦੇ ਵਾਤਾਵਰਣ ਵਿੱਚ ਜਹਿਰੀਲਾ ਧੂਆਂ ਘੋਲਣ ਵਾਲੇ ਇਹਨਾਂ ਅਨਸਰਾਂ ਨੂੰ ਕਾਬੂ ਕਰਨ ਲਈ ਪ੍ਰਛਾਛਨ ਵਲੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ| ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੋਈ ਅਸਰਦਾਰ ਕਾਰਵਾਈ ਨਾ ਕੀਤੇ ਜਾਣ ਕਾਰਨ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੇ ਹੀ ਸਵਾਲੀਆ ਨਿਸ਼ਾਨ ਉਠਦੇ ਹਨ|
ਪ੍ਰਛਾਛਨ ਦੀ ਇਹ ਜਿੰਮੇਵਾਰੀ ਬਣਦੀ ਹੈ ਇਸ ਤਰੀਕੇ ਨਾਲ ਪੱਤਿਆਂ ਅਤੇ ਹੋਰ ਆੜ ਕਬਾੜ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਇਸ ਤਰ੍ਹਾਂ ਕੂੜੇ ਨੂੰ ਅੱਗ ਲਗਣ ਲਈ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ| ਛਹਿਰ ਦੇ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਤੁਰੰਤ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਇਸ ਸੰਬੰਧੀ ਸਫਾਈ ਠੇਕੇਦਾਰਾਂ ਅਤੇ ਛਹਿਰ ਦੀ ਸਫਾਈ ਵਿਵਸਥਾ ਨਾਲ ਜੁੜੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ| ਜਿਲ੍ਹੇ ਦੇ ਡਿਪਟੀ ਕਮਿਛਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਛਹਿਰ ਦੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀ ਇਸ ਕਾਰਵਾਈ ਤੇ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *