ਦਰਖਤਾਂ ਦੀ ਗੈਰਕਾਨੂੰਨੀ ਕਟਾਈ ਰੋਕਣ ਦੀ ਮੰਗ


ਐਸ.ਏ.ਐਸ.ਨਗਰ, 7 ਦਸੰਬਰ (ਸ.ਬ.) ਵਾਤਾਵਰਣ ਪ੍ਰੇਮੀ ਅਤੇ ਸ਼ਹਿਰ ਨਿਵਾਸੀਆਂ ਗੁਰਦੀਪ ਸਿੰਘ, ਆਰ.ਪੀ. ਕੰਬੋਜ, ਗੁਰਪ੍ਰੀਤ ਸਿੰਘ ਅਤੇ ਤਪਿੰਦਰ ਸਿੰਘ ਵਲੋਂ ਮਿਉਂਸਪਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਮੁੱਖ ਸਕੱਤਰ ਪੰਜਾਬ, ਪ੍ਰਿੰਸੀਪਲ ਚੀਫ ਫਾਰੈਸਟ ਕੰਜਰਵੇਟਰ ਪੰਜਾਬ, ਐਸ.ਐਸ.ਪੀ ਮੁਹਾਲੀ  ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਨਗਰ ਨਿਗਮ ਦੇ ਖੇਤਰ ਵਿਚੋਂ ਦਰਖਤਾਂ ਦੀ ਛੰਗਾਈ ਦੇ ਨਾਮ ਤੇ ਦਰਖਤਾਂ ਦੀ ਅੰਨੇਵਾਹ ਕਟਾਈ ਕਰਨ ਅਤੇ ਲਕੜੀ ਦੀ ਚੋਰੀ ਕੀਤੇ ਜਾਣ ਸੰਬੰਧੀ ਸ਼ਿਕਾਇਤ ਕੀਤੀ ਗਈ ਹੈ| 
ਆਪਣੀ ਸ਼ਿਕਾਇਤ ਵਿੱਚ ਉਹਨਾਂ ਕਿਹਾ ਹੈ ਕਿ ਸ਼ਹਿਰ ਵਿੱਚ ਦਰਖਤਾਂ ਦੀ ਬਹੁਤ ਬੁਰੇ ਤਰੀਕੇ ਨਾਲ ਕੱਟ-ਵੱਢ ਕਰਕੇ ਗੈਰ ਕਾਨੂੰਨੀ ਢੰਗ ਨਾਲ ਲੱਖਾਂ ਰੁਪਏ ਦੀ ਲੱਕੜ ਦੀ ਚੋਰੀ ਕੀਤੀ ਜਾ ਰਹੀ ਹੈ| ਖਾਸ ਕਰਕੇ ਫੇਜ਼ 7 ਅਤੇ ਸੈਕਟਰ 70 ਦੇ ਖੇਤਰ ਵਿੱਚੋਂ ਦਰਖੰਤਾਂ ਨੂੰ ਕੱਟ ਕੇ ਲੱਕੜਾਂ ਦੀਆਂ ਟਰਾਲੀਆਂ ਭਰ ਕੇ ਲਿਜਾਈਆਂ ਜਾ ਰਹੀਆਂ ਹਨ| ਜਿਸ ਕਾਰਨ ਵਾਤਾਵਰਣ ਦੇ ਨੁਕਸਾਨ ਦੇ ਨਾਲ-ਨਾਲ ਸਰਕਾਰ ਦਾ ਵੀ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਰਿਹਾ ਹੈ| 
ਪੱਤਰ ਵਿੱਚ ਉਹਨਾਂ ਮੰਗ ਕੀਤੀ ਹੈ  ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦੋਸ਼ੀ ਵਿਅਕਤੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਅਤੇ ਇਸਦੇ ਨਾਲ ਹੀ ਅਣਗਹਿਲੀ ਕਰਨ ਵਾਲੇ ਦਰੱਖਤਾਂ ਦੇ ਰੱਖ-ਰਖਾਅ ਸੰਬਧਿਤ ਜਿੰਮੇਵਾਰ ਅਧਿਕਾਰੀਆਂ ਖਿਲਾਫ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਦਰਖੱਤਾਂ ਦੀ ਨਾਜਾਇਜ ਕਟਾਈ ਨੂੰ ਤੁੰਰਤ ਰੋਕਿਆ ਜਾ ਸਕੇ| 

Leave a Reply

Your email address will not be published. Required fields are marked *