ਦਰਖਤਾਂ ਦੀ ਛੰਗਾਈ ਕਰਵਾਈ ਅਤੇ ਰੋਡ ਗੱਲੀਆਂ ਦੇ ਢੱਕਣ ਲਗਵਾਏ

ਐਸ.ਏ.ਐਸ.ਨਗਰ, 10 ਅਗਸਤ (ਆਰ.ਪੀ.ਵਾਲੀਆ) ਸਥਾਨਕ ਫੇਜ਼ 4 ਦੇ ਵਾਰਡ ਨੰ. 10 ਵਿੱਚ ਕਾਂਗਰਸੀ ਆਗੂ ਰੁਪਿੰਦਰ ਕੌਰ ਰੀਨਾ ਦੀ ਅਗਵਾਈ ਹੇਠ ਦਰਖਤਾਂ ਦੀ ਛੰਗਾਈ ਕਰਵਾਈ ਗਈ ਅਤੇ ਫੁਟਪਾਥ ਦੇ ਬਣੀਆਂ ਰੋਡ ਗੱਲੀਆਂ ਦੇ ਢੱਕਣ ਨਵੇਂ ਲਗਾਏ ਗਏ| 
ਇਸ ਮੌਕੇ ਰੁਪਿੰਦਰ ਕੌਰ ਰੀਨਾ ਨੇ ਕਿਹਾ ਕਿ ਉਨਾਂ ਵਲੋਂ ਇੱਥੇ ਐਚ.ਐਮ. ਕੁਆਟਰਾਂ ਅਤੇ 10 ਮਰਲੇ ਦੀਆਂ ਕੋਠੀਆਂ ਵਿੱਚ ਇਹ ਕੰਮ ਕਰਵਾਏ ਗਏ ਹਨ ਜੋ ਕਿ ਵਸਨੀਕਾਂ ਦੀ ਮੰਗ ਅਨੁਸਾਰ ਅੱਗੇ ਵੀ ਜਾਰੀ ਰਹਿਣਗੇ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨੀਤ ਸਿੰਘ, ਅਜਾਇਬ ਸਿੰਘ, ਮਨਦੀਪ ਸਿੰਘ ਸਾਹਿਬ, ਡਾ. ਗੁਰਦੀਪ ਸਿੰਘ, ਜੋਗਿੰਦਰ ਪਾਲ, ਹਰਜਿੰਦਰ ਸਿੰਘ, ਕੁਲਤਾਰ ਸਿੰਘ, ਦਰਸ਼ਨ ਸਿੰਘ ਗੁਲਾਟੀ, ਸੁਖਪਾਲ ਸਿੰਘ, ਸ਼ੇਰ ਸਿੰਘ, ਰਾਜੀਵ ਗ੍ਰੋਵਰ, ਰਘੁਵਰ ਚੇਤਨਯਾ ਅਤੇ ਸੰਜੈ ਬੱਗਾ ਹਾਜਿਰ ਸਨ| 

Leave a Reply

Your email address will not be published. Required fields are marked *