ਦਰਖਤਾਂ ਦੀ ਛੰਗਾਈ ਕਰਵਾਈ

ਐਸ.ਏ.ਐਸ.ਨਗਰ, 14 ਦਸੰਬਰ (ਜਸਵਿੰਦਰ ਸਿੰਘ) ਵਾਰਡ ਨੰ. 12  ਤੋਂ ਨਗਰ ਨਿਗਮ ਚੋਣਾਂ ਲੜਨ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਪਰਮਜੀਤ ਸਿੰਘ ਹੈਪੀ ਵਲੋਂ ਫੇਜ਼ 7 ਵਿਚ ਕੋਠੀ ਨੰ. 342 ਤੋਂ 349 ਅਤੇ ਇਸਦੇ ਆਸ-ਪਾਸ ਦੇ ਇਲਾਕੇ ਵਿੱਚ ਦਰਖਤਾਂ ਦੀ ਛੰਗਾਈ ਕਰਵਾਈ ਗਈ| 
ਇਸ ਮੌਕੇ ਪਰਮਜੀਤ ਸਿੰਘ ਹੈਪੀ ਨੇ ਦੱਸਿਆ ਕਿ ਇਸ ਇਲਾਕੇ ਦੇ ਨਿਵਾਸੀਆਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇੱਥੇ ਦਰਖਤਾਂ ਦੀ ਛੰਗਾਈ ਕਰਵਾਈ ਜਾਵੇ ਜਿਸ ਤੇ ਕਾਰਵਾਈ ਕਰਦਿਆਂ ਉਨ੍ਹਾਂ ਵਲੋਂ ਇੱਥੇ ਛੰਗਾਈ ਦਾ ਕੰਮ ਕਰਵਾਇਆ ਗਿਆ ਹੈ| ਉਹਨਾਂ ਕਿਹਾ ਕਿ ਇਸ ਵਾਰਡ ਦੇ ਸਾਰੇ ਵਿਕਾਸ ਕਾਰਜ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਨੇਪਰੇ ਚੜਾਏ ਜਾਣਗੇ| ਇਸ ਮੌਕੇ ਉਨ੍ਹਾਂ ਦੇ ਨਾਲ ਐਸ. ਐਸ. ਸੋਢੀ, ਜਗੀਰ ਸਿੰਘ, ਪਰਮਿੰਦਰ ਸਿੰਘ, ਹਰਬੰਸ ਸਿੰਘ, ਦੀਪਕ ਮਲਹੋਤਰਾ, ਸੰਦੀਪ ਵੈਦ, ਮਨਮੋਹਨ ਸਿੰਘ ਅਤੇ ਨਿਰਮਲ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *