ਦਰਖਤਾਂ ਦੀ ਛੰਗਾਈ ਦੇ ਕੰਮ ਦੇ ਸਹਾਰੇ ਨਿਗਮ ਚੋਣਾਂ ਜਿੱਤਣ ਦੀ ਫਿਰਾਕ ਵਿੱਚ ਹਨ ਕੈਬਿਨਟ ਮੰਤਰੀ ਸਿੱਧੂ : ਅਕਾਲੀ ਆਗੂ

 
ਐਸ ਏ ਐਸ ਨਗਰ, 24 ਨਵੰਬਰ (ਆਰ ਪੀ ਵਾਲੀਆ) ਨਗਰ ਨਿਗਮ ਦ ਸਾਬਕਾ ਅਕਾਲੀ ਕੌਂਸਲਰਾਂ ਨੇ ਇਲਜਾਮ ਲਗਾਇਆ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਸ੍ਰ. ਬਲਵੀਰ ਸਿੰਘ ਸਿੱਧੂ ਕੋਲ ਮੰਤਰੀ ਵਜੋਂ ਆਪਣੀ ਕਾਰਗੁਜਾਰੀ ਬਾਰੇ ਦੱਸਣ ਲਈ ਕੁੱਝ ਵੀ ਨਹੀਂ ਹੈ ਅਤੇ ਉਹ ਦਰਖਤਾਂ ਦੀ ਛੰਗਾਈ ਦੇ ਕੰਮ ਦੇ ਸਹਾਰੇ ਆਪਣੀ ਇਸ ਮਾੜੀ ਕਾਰਗੁਜਾਰੀ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ| ਇਹਨਾਂ ਸਾਬਕਾ ਕੌਂਸਲਰਾਂ ਵਲੋਂ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਲਜਾਮ ਲਗਾਇਆ ਗਿਆ ਕਿ ਸਿਹਤ ਮੰਤਰੀ ਵਲੋਂ ਮੁਹਾਲੀ ਦੇ ਦਰਖਤਾਂ ਦੀ ਢੰਗ ਨਾਲ ਛੰਗਾਈ ਨਾ ਕਰਵਾ ਕੇ ਸ਼ਹਿਰ ਵਾਸੀਆਂ ਨੂੰ ਸਰੀਰਕ ਅਤੇ ਮਾਨਸਿਕ ਤਸੀਹੇ ਦਿਤੇ ਜਾ ਰਹੇ ਹਨ, ਕਿਉਂਕਿ ਨਿਗਮ ਵਲੋਂ ਖਰੀਦੀ ਗਈ ਹਾਈ ਟੈਕ ਮਸ਼ੀਨ ਨੂੰ ਸ੍ਰ. ਸਿੱਧੂ ਨੇ ਰੁਕਵਾਇਆ ਹੋਇਆ ਹੈ, ਅਤੇ ਜਿੜੀਆਂ ਜੁਗਾੜੂੰ ਮਸ਼ੀਨਾਂ ਉਹਨਾਂ ਨੇ ਆਪਣੇ ਅਖਤਿਆਰੀ ਕੋਟੇ ਤੋਂ ਖਰੀਦ ਕੇ ਨਿਗਮ ਨੂੰ ਸੌਂਪੀਆਂ ਸਨ ਉਹਨਾਂ ਵਲੋਂ ਕੀਤਾ ਜਾਣ ਵਾਲਾ ਕੰਮ ਉਹ ਮਨਮਰਜੀ ਨਾਲ ਹੀ ਕਰਵਾਉਂਦੇ ਹਨ ਅਤੇ ਨਗਰ ਨਿਗਮ ਦਾ ਅਮਲਾ ਫੈਲਾ ਵੀ ਸ੍ਰ. ਸਿੱਧੂ ਦੇ ਇਸ਼ਾਰੇ ਤੇ ਹੀ ਕੰਮ ਕਰਦਾ ਹੈ| 
ਇਸ ਮੌਕੇ ਸਾਬਕਾ ਅਕਾਲੀ ਕਂੌਸਲਰਾਂ ਪਰਮਜੀਤ ਸਿੰਘ ਕਾਹਲੋਂ,ਕੁਲਦੀਪ ਕੌਰ ਕੰਗ, ਸੁਖਦੇਵ ਸਿੰਘ ਪਟਵਾਰੀ, ਪਰਮਿੰਦਰ ਸਿੰਘ ਸੋਹਾਣਾ, ਪਰਮਿੰਦਰ ਸਿੰਘ ਤਸਿੰਬਲੀ, ਆਰ ਪੀ ਸ਼ਰਮਾ, ਗੁਰਮੁੱਖ ਸਿੰਘ ਸੋਹਲ, ਗੁਰਮੀਤ ਕੌਰ ਨੇ ਕਿਹਾ ਹੁਣ ਨਿਗਮ ਚੋਣਾਂ ਨੇੜੇ ਆਉਣ ਕਰਕੇ ਸ੍ਰ. ਸਿੱਧੂ ਵਲੋਂ ਨਿਗਮ ਦੀਆਂ ਦੋ ਜੁਗਾੜੂ ਮਸ਼ੀਨਾਂ ਨਾਲ ਨਿਗਮ ਦੇ ਛੰਗਾਈ ਕਰਨ ਵਾਲੇ ਸਟਾਫ ਨੂੰ ਕਾਗਰਸੀ ਉਮੀਦਵਾਰਾਂ ਦੇ ਇਲਾਕਿਆਂ ਵਿਚ         ਭੇਜ ਕੇ ਦਰਖਤਾ ਦੀ ਛੰਗਾਈ ਕਰਵਾਈ ਜਾ ਰਹੀ ਹੈ| ਨਿਗਮ ਕਰਮਚਾਰੀਆਂ ਨੂੰ ਸ੍ਰ. ਸਿੱਧੂ ਵਲੋਂ ਆਪਣੇ ਨਿਜੀ ਸਟਾਫ ਵਾਂਗ ਵਰਤਿਆ ਜਾ ਰਿਹਾ ਹੈ| 
ਉਹਨਾਂ ਕਿਹਾ ਕਿ ਦਰਖਤਾਂ ਦੀ ਛੰਗਾਈ ਲਈ ਨਿਗਮ ਵਲੋਂ ਜਿਹੜੀ ਮਸ਼ੀਨ ਦੀ ਖਰੀਦ ਕੀਤੀ ਗਈ ਸੀ ਉਸਨੇ ਸ਼ਹਿਰ ਦੇ ਪੌਣੇ ਦੋ ਲੱਖ ਵਸਨੀਕਾਂ ਦੇ ਕੰਮ ਆਉਣਾ ਸੀ ਅਤੇ ਉਸਦੀ ਰੋਜਾਨਾ ਸਮਰਥਾ 150 ਦਰਖਤਾਂ ਦੀ ਛੰਗਾਈ ਕਰਨ ਦੀ ਸੀ ਜਦੋਂਕਿ ਸ੍ਰ. ਸਿੱਧੂ ਵਲੋਂ ਖਰੀਦੀਆਂ ਗਈਆਂ ਜੁਗਾੜੂ ਮਸ਼ੀਨਾ ਇੱਕ ਦਿਨ ਵਿੱਚ ਸਿਰਫ 8-10 ਦਰਖਤਾਂ ਦੀ ਹੀ ਛੰਗਾਈ ਕਰਦੀਆਂ ਹਨ ਅਤੇ ਉਹ ਵੀ ਸਿਰਫ 20 ਫੁੱਟ ਦੀ ਉਚਾਈ ਤਕ ਹੀ ਕੰਮ ਕਰਦੀਆਂ ਹਨ| 
ਉਹਨਾਂ  ਕਿਹਾ ਕਿ ਹੁਣ ਨਿਗਮ ਚੋਣਾਂ ਨੇੜੇ ਆਉਣ ਕਰਕੇ ਸ੍ਰ. ਸਿੱਧੂ ਵਲੋਂ ਨਿਗਮ ਦੀਆਂ ਦੋ ਜੁਗਾੜੂ ਮਸ਼ੀਨਾਂ ਨਾਲ ਨਿਗਮ ਦੇ ਛੰਗਾਈ ਕਰਨ ਵਾਲੇ ਸਟਾਫ ਨੂੰ ਕਾਗਰਸੀ ਉਮੀਦਵਾਰਾਂ ਦੇ ਇਲਾਕਿਆਂ ਵਿਚ  ਭੇਜ ਕੇ ਦਰਖਤਾ ਦੀ ਛੰਗਾਈ ਕਰਵਾਈ ਜਾ ਰਹੀ ਹੈ ਅਤੇ ਨਿਗਮ ਕਰਮਚਾਰੀਆਂ ਨੂੰ ਸ੍ਰ. ਸਿੱਧੂ ਵਲੋਂ ਆਪਣੇ ਨਿਜੀ ਸਟਾਫ ਵਾਂਗ ਵਰਤਿਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਇਸ ਤਰੀਕੇ ਨਾਲ ਸ੍ਰ. ਸਿੱਧੂ ਆਪਣੀ ਕਾਰਗੁਜਾਰੀ ਤੇ ਪਰਦਾ ਨਹੀਂ ਪਾ ਸਕਦੇ ਅਤੇ ਮੁਹਾਲੀ ਦੇ ਵਸਨੀਕ ਇਹਨਾਂ ਚਾਲਾਂ ਨੂੰ ਚੰਗੀ ਤਰਾਂ ਸਮਝਦੇ ਹਨ| ਉਹਨਾਂ ਕਿਹਾ ਕਿ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿਚ ਮੁਹਾਲੀ ਦਾ ਸਰਵਪੱਖੀ ਵਿਕਾਸ ਕੀਤਾ ਗਿਆ ਹੈ, ਜਿਸ ਤੋਂ ਸਾਰਾ ਸ਼ਹਿਰ ਜਾਣੂੰ ਹੈ| 
ਉਹਨਾਂ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਵਿਭਾਗ ਦੇ ਡਾਇਰੈਕਟਰ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਮੁਹਾਲੀ ਦੇ ਸਟਾਫ ਨੂੰ ਨਿਰਪੱਖਤਾ ਨਾਲ ਕੰਮ ਕਰਨ ਦੇ ਹੁਕਮ ਦੇਣ ਅਤੇ ਸਟਾਫ ਨੂੰ ਇਸ ਤਰੀਕੇ ਨਾਲ ਸਿਰਫ ਸ੍ਰ. ਸਿੱਧੂ ਦੇ ਇਸ਼ਾਰੇ ਤੇ ਕੰਮ ਕਰਨ ਤੋਂ ਰੋਕਿਆ ਜਾਵੇ| 

Leave a Reply

Your email address will not be published. Required fields are marked *